#INDIA

ਅਸਾਮ ਵਿੱਚ ਭੂਚਾਲ ਦੇ ਝਟਕੇ

ਗੁਹਾਟੀ, 13 ਅਕਤੂਬਰ (ਪੰਜਾਬ ਮੇਲ)- ਇੱਥੇ ਅੱਜ ਸਵੇਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਜਿਨ੍ਹਾਂ ਦੀ ਰਿਕਟਰ ਸਕੇਲ ’ਤੇ ਤੀਬਰਤਾ 4.2 ਮਾਪੀ ਗਈ। ਇਹ ਜਾਣਕਾਰੀ ਮਿਲੀ ਹੈ ਕਿ ਭੂਚਾਲ ਦਾ ਕੇਂਦਰ ਜ਼ਮੀਨ ਦੇ ਅੰਦਰ 15 ਕਿਲੋਮੀਟਰ ਸੀ ਤੇ ਇਹ ਗੁਹਾਟੀ ਤੋਂ 150 ਕਿਲੋਮੀਟਰ ਉਤਰ ਵੱਲ ਆਇਆ ਜੋ ਬ੍ਰਹਮਪੁੱਤਰ ਦੇ ਉਤਰੀ ਖੇਤਰ ਉਦਲਗੁੜੀ ਜ਼ਿਲ੍ਹੇ ਵਿਚ ਪੈਂਦਾ ਹੈ। ਕੌਮੀ ਵਿਗਿਆਨ ਕੇਂਦਰ ਅਨੁਸਾਰ ਇਹ ਭੂਚਾਲ ਸਵੇਰ 7.47 ਵਜੇ ਆਇਆ ਤੇ ਕਿਸੇ ਦਾ ਜਾਨੀ ਨੁਕਸਾਨ ਹੋਣ ਦੀ ਸੂਚਨਾ ਨਹੀਂ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਭੂਚਾਲ ਪੱਛਮੀ ਅਰੁਣਾਂਚਲ ਪ੍ਰਦੇਸ਼ ਤੇ ਭੂਟਾਨ ਵਿਚ ਵੀ ਮਹਿਸੂਸ ਕੀਤਾ ਗਿਆ।