-ਯੂਕਰੇਨ ਦੇ ਹੱਕ ‘ਚ ਲੜਾਈ ਲੜਾਈ ਲੜਨ ਦਾ ਦੋਸ਼
ਮਾਸਕੋ, 8 ਅਕਤੂਬਰ (ਪੰਜਾਬ ਮੇਲ)- ਰੂਸ ਦੀ ਇਕ ਅਦਾਲਤ ਨੇ ਸੋਮਵਾਰ ਨੂੰ 72 ਸਾਲਾ ਇਕ ਅਮਰੀਕੀ ਨਾਗਰਿਕ ਨੂੰ ਸੱਤ ਸਾਲ ਦੀ ਸਜ਼ਾ ਸੁਣਾਈ ਹੈ। ਉਸ ‘ਤੇ ਦੋਸ਼ ਸੀ ਕਿ ਉਸ ਨੇ ਯੂਕਰੇਨ ‘ਚ ਪੈਸੇ ਲੈ ਕੇ ਇਕ ਫ਼ੌਜੀ ਵਜੋਂ ਲੜਾਈ ‘ਚ ਹਿੱਸਾ ਲਿਆ ਸੀ। ਸਟੀਫਨ ਹਬਰਡ ਨਾਂ ਦੇ ਇਸ ਵਿਅਕਤੀ ਨੇ ਫਰਵਰੀ 2022 ‘ਚ ਰੂਸ ਵੱਲੋਂ ਯੂਕਰੇਨ ‘ਚ ਫ਼ੌਜ ਭੇਜੇ ਜਾਣ ਤੋਂ ਬਾਅਦ ਯੂਕਰੇਨੀ ਫ਼ੌਜ ਦੇ ਨਾਲ ਇਕ ਕਰਾਰ ‘ਤੇ ਹਸਤਾਖਰ ਕੀਤੇ ਤੇ ਦੋ ਮਹੀਨੇ ਬਾਅਦ ਫੜੇ ਜਾਣ ਤੱਕ ਉਨ੍ਹਾਂ ਦੇ ਨਾਲ ਮਿਲ ਕੇ ਲੜਦਾ ਰਿਹਾ। ਹਬਰਡ ਨੂੰ ਪਹਿਲਾਂ 10 ਮਹੀਨੇ ਦੀ ਸਜ਼ਾ ਸੁਣਾਈ ਗਈ ਸੀ ਪਰ ਹੁਣ ਉਸ ਨੂੰ ਸੱਤ ਸਾਲ ਦੀ ਸਜ਼ਾ ਸੁਣਾਈ ਗਈ ਹੈ।
ਸਟੀਫਨ ਹਬਰਡ ਪਿਛਲੇ ਮਹੀਨੇ ਕਿਰਾਏ ਦੇ ਫ਼ੌਜੀ ਹੋਣ ਦੇ ਦੋਸ਼ਾਂ ‘ਚ ਦੋਸ਼ੀ ਕਰਾਰ ਦਿੱਤਾ ਗਿਆ ਸੀ। ਰੂਸੀ ਵਕੀਲ ਨੇ ਦੋਸ਼ ਲਾਇਆ ਕਿ ਹਬਰਡ ਨੇ ਲਗਪਗ 1000 ਡਾਲਰ ਪ੍ਰਤੀ ਮਹੀਨੇ ਦੇ ਕਰਾਰ ‘ਤੇ ਹਸਤਾਖਰ ਕਰਨ ਤੋਂ ਬਾਅਦ ਇਜੀਅਮ ਦੇ ਮੁੱਖ ਸ਼ਹਿਰ ‘ਚ ਯੂਕਰੇਨ ਦੇ ਨਾਲ ਲੜਾਈ ਲੜੀ ਸੀ। ਸਟੀਫਨ ਹਬਰਡ ਨੇ ਸੁਣਵਾਈ ਦੌਰਾਨ ਕੋਰਟ ਨੂੰ ਕਿਹਾ ਕਿ ਉਸ ਦੇ ਭਰਾ ਦਾ ਰੂਸ ਦੇ ਪੱਖ ‘ਚ ਵਿਚਾਰ ਰਿਹਾ ਹੈ ਤੇ ਉਹ ਅਜਿਹਾ ਨਹੀਂ ਕਰ ਸਕਦੇ, ਉਨ੍ਹਾਂ ਦੇ ਉੱਪਰ ਲਾਏ ਗਏ ਦੋਸ਼ ਗ਼ਲਤ ਹਨ।