#CANADA

ਕੈਨੇਡਾ ‘ਚ ਵਰਕ ਪਰਮਿਟ ਤੇ ਪੀ.ਆਰ. ਲਈ ਕੌਮਾਂਤਰੀ ਵਿਦਿਆਰਥੀ ਮਹੀਨੇ ਤੋਂ ਧਰਨੇ ‘ਤੇ

ਵਿਨੀਪੈਗ, 4 ਅਕਤੂਬਰ (ਪੰਜਾਬ ਮੇਲ)- ਆਪਣੀ ਕਿਸਮਤ ਅਜ਼ਮਾਉਣ ਕੈਨੇਡਾ ਗਏ ਕੌਮਾਂਤਰੀ ਵਿਦਿਆਰਥੀ ਪਿਛਲੇ ਮਹੀਨੇ ਤੋਂ ਕੁਈਨ ਸਟਰੀਟ ਅਤੇ ਰਦਰਫ਼ਰਡ ਰੋਡ ਇੰਟਰਸੈਕਸ਼ਨ ਨੇੜਲੇ ਪਲਾਜ਼ਾ ਦੀ ਪਾਰਕਿੰਗ ‘ਚ ਸੜਕ ਕਿਨਾਰੇ ਧਰਨੇ ‘ਤੇ ਬੈਠੇ ਹਨ। ਇਸ ਮੌਕੇ ਬੁਲਾਰਿਆਂ ਇੰਦਰਜੀਤ ਸਿੰਘ ਬਲ, ਅੰਮ੍ਰਿਤ ਢਿੱਲੋਂ, ਧਰਮਪਾਲ ਸਿੰਘ ਸੰਧੂ ਅਤੇ ਐਡਵੋਕੇਟ ਅਮਰਜੀਤ ਸਿੰਘ ਸਿੱਧੂ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਪੜ੍ਹਾਈ ਲਈ ਕੈਨੇਡਾ ਸਰਕਾਰ ਵੱਲੋਂ ‘ਸਟੂਡੈਂਟ ਵੀਜ਼ੇ’ ਦਿੱਤੇ ਗਏ ਸਨ, ਤਾਂ ਉਨ੍ਹਾਂ ‘ਚ ਇੱਥੇ ਦੋ ਤੋਂ ਤਿੰਨ ਸਾਲ ਲਈ ਵਰਕ ਪਰਮਿਟ ਦੇਣਾ ਅਤੇ ਪੀ.ਆਰ. ਲਈ ਅਰਜ਼ੀਆਂ ਦਾਖ਼ਲ ਕਰਨਾ ਵੀ ਸ਼ਾਮਲ ਸੀ ਪਰ ਹੁਣ ਉਨ੍ਹਾਂ ਨੂੰ ਪੀ.ਆਰ. ਨਹੀਂ ਦਿੱਤੀ ਜਾ ਰਹੀ। ਵਿਦਿਆਰਥੀਆਂ ਦੀਆਂ ਮੰਗਾਂ ਵਿਚ ਕੌਮਾਂਤਰੀ ਵਿਦਿਆਰਥੀਆਂ ਦੇ ਵਰਕ ਪਰਮਿਟਾਂ ‘ਚ ਵਾਧਾ ਕਰਨਾ ਅਤੇ ‘ਐੱਲ.ਐੱਮ.ਆਈ.’ ਦੀ ਚੱਲ ਰਹੀ ‘ਲੁੱਟ’ ਬੰਦ ਕਰਨਾ ਸ਼ਾਮਲ ਹੈ।