#OTHERS

ਇਜ਼ਰਾਇਲੀ ਹਮਲਿਆਂ ‘ਚ ਬੈਰੂਤ ‘ਚ ਅੱਠ ਮੌਤਾਂ ਤੇ 59 ਹੋਰ ਜ਼ਖ਼ਮੀ

ਇਜ਼ਰਾਈਲ ਨੇ ਹਿਜ਼ਬੁੱਲਾ ਵੱਲੋਂ ਦਾਗੇ 140 ਰਾਕੇਟਾਂ ਦੇ ਜਵਾਬ ਵਿਚ ਕੀਤੀ ਕਾਰਵਾਈ
ਬੈਰੂਤ, 20 ਸਤੰਬਰ (ਪੰਜਾਬ ਮੇਲ)- ਇਕ ਇਜ਼ਰਾਇਲੀ ਅਧਿਕਾਰੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਜ਼ਰਾਇਲੀ ਫੌਜ ਵੱਲੋਂ ਅੱਜ ਬੈਰੂਤ ਵਿਚ ਹਵਾਈ ਹਮਲੇ ਕਰ ਕੇ ਹਿਜ਼ਬੁੱਲਾ ਦੇ ਇਕ ਸੀਨੀਅਰ ਆਗੂ ਇਬਰਾਹਿਮ ਆਕਿਲ ਨੂੰ ਨਿਸ਼ਾਨਾ ਬਣਾਇਆ ਗਿਆ। ਹਾਲਾਂਕਿ, ਖ਼ਬਰ ਲਿਖੇ ਜਾਣ ਤੱਕ ਇਹ ਸਪੱਸ਼ਟ ਨਹੀਂ ਸੀ ਹੋ ਸਕਿਆ ਬੈਰੂਤ ਦੇ ਦੱਖਣੀ ਉਪ ਨਗਰ ਇਲਾਕਿਆਂ ਵਿਚ ਕੀਤੇ ਗਏ ਇਨ੍ਹਾਂ ਹਮਲਿਆਂ ਵਿਚ ਆਕਿਲ ਦੀ ਮੌਤ ਹੋ ਗਈ ਹੈ ਜਾਂ ਨਹੀਂ। ਉਂਝ, ਇਜ਼ਰਾਈਲ ਦੇ ਇਨ੍ਹਾਂ ਹਮਲਿਆਂ ਵਿਚ ਘੱਟੋ- ਘੱਟ ਅੱਠ ਵਿਅਕਤੀਆਂ ਦੀ ਮੌਤ ਹੋ ਗਈ ਅਤੇ 59 ਹੋਰ ਜ਼ਖ਼ਮੀ ਹੋ ਗਏ।
ਇਸ ਤੋਂ ਪਹਿਲਾਂ ਹਿਜ਼ਬੁੱਲਾ ਨੇ ਅੱਜ ਲਿਬਨਾਨ ਦੀ ਸਰਹੱਦ ਦੇ ਨਾਲ ਲੱਗਦੇ ਇਜ਼ਰਾਈਲ ਦੇ ਇਲਾਕੇ ਵਿਚ 140 ਤੋਂ ਜ਼ਿਆਦਾ ਰਾਕੇਟ ਦਾਗੇ, ਜਿਸ ਦੇ ਜਵਾਬ ਵਿਚ ਇਜ਼ਰਾਇਲੀ ਫੌਜ ਨੇ ਲਿਬਨਾਨ ਦੇ ਬੈਰੂਤ ਵਿਚ ਹਿਜ਼ਬੁੱਲਾ ਦੇ ਟਿਕਾਣਿਆਂ ‘ਤੇ ਹਵਾਈ ਹਮਲੇ ਕੀਤੇ।