ਮੈਲਬੋਰਨ, 19 ਸਤੰਬਰ (ਪੰਜਾਬ ਮੇਲ)- ਆਸਟ੍ਰੇਲੀਆ ਦੀ ਕੇਂਦਰ ਸਰਕਾਰ ਜਲਦ ਹੀ ਭਾਰਤ ਤੋਂ ਘੁੰਮਣ-ਫਿਰਨ ਲਈ ਆਉਣ ਵਾਲੇ ਲੋਕਾਂ ਨੂੰ ਆਸਟ੍ਰੇਲੀਆ ‘ਚ ਕਾਨੂੰਨੀ ਤੌਰ ‘ਤੇ ਕੰਮ ਕਰਨ ਦੀ ਮਨਜ਼ੂਰੀ ਦੇਣ ਜਾ ਰਹੀ ਹੈ। ਇਸ ਵੀਜ਼ੇ ਦਾ ਨਾਂ ਹੋਵੇਗਾ ਵਰਕ ਐਂਡ ਹੋਲੀਡੇ ਵੀਜ਼ਾ। ਇਸ ਵੀਜ਼ੇ ਤਹਿਤ ਹਰ ਸਾਲ ਭਾਰਤ ਤੋਂ 1000 ਦੇ ਕਰੀਬ 18 ਤੋਂ 30 ਸਾਲ ਦੀ ਉਮਰ ਦੇ ਨੌਜਵਾਨਾਂ ਨੂੰ ਇਸ ਵੀਜ਼ੇ ਦੀ ਸਹੂਲਤ ਦਿੱਤੀ ਜਾਵੇਗੀ, ਤਾਂ ਜੋ ਕਿ ਉਹ ਆਸਟ੍ਰੇਲੀਆ ਘੁੰਮਣ ਦੇ ਨਾਲ-ਨਾਲ ਕਮਾਈ ਵੀ ਕਰ ਸਕਣ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਹੁਣ ਤੱਕ ਜ਼ਿਆਦਾਤਰ ਪੱਛਮੀ ਮੁਲਕਾਂ ਤੋਂ ਆਸਟ੍ਰੇਲੀਆ ਘੁੰਮਣ ਆਉਣ ਵਾਲੇ ਲੋਕਾਂ ਨੂੰ ਹੀ ਆਸਟ੍ਰੇਲੀਆ ਸਰਕਾਰ ਦੁਆਰਾ ਇਸ ਵੀਜ਼ੇ ਦੀ ਸਹੂਲਤ ਦਿੱਤੀ ਜਾਂਦੀ ਸੀ।