#PUNJAB

ਜਰਖੜ ਹਾਕੀ ਅਕੈਡਮੀ ਨੇ ਹਾਕੀ ਦੇ ਜਾਦੂਗਰ ਧਿਆਨ ਚੰਦ ਦਾ ਜਨਮ ਦਿਨ ਮਨਾਇਆ

ਸਰੀਂਹ ਜਲੰਧਰ ਅਤੇ ਜਰਖੜ ਅਕੈਡਮੀ ਵਿਚਕਾਰ ਖੇਡਿਆ ਗਿਆ ਪ੍ਰਦਰਸ਼ਨੀ ਮੈਚ, ਜੇਤੂ ਬੱਚੇ ਕੀਤੇ ਸਨਮਾਨਿਤ
ਲੁਧਿਆਣਾ, 29 ਅਗਸਤ (ਪੰਜਾਬ ਮੇਲ)- ਮਾਤਾ ਸਾਹਿਬ ਕੌਰ ਹਾਕੀ ਅਕੈਡਮੀ ਜਰਖੜ ਨੇ ਹਾਕੀ ਦੇ ਜਾਦੂਗਰ ਧਿਆਨ ਚੰਦ ਦਾ ਜਨਮ ਦਿਨ  ਖੇਡ ਭਾਵਨਾ ਦੇ ਸ਼ਰਧਾ ਅਤੇ ਸਤਿਕਾਰ ਦੇ ਨਾਲ ਮਨਾਇਆ ਗਿਆ।
ਇਸ ਮੌਕੇ ਜਰਖੜ ਹਾਕੀ ਅਕੈਡਮੀ ਦੇ ਪ੍ਰਬੰਧਕਾਂ ਅਤੇ ਪ੍ਰਿੰਸੀਪਲ ਹਰਦੇਵ ਸਿੰਘ ਜਰਖੜ ਸਕੂਲ, ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਅਤੇ ਚੇਅਰਮੈਨ ਪਲਵਿੰਦਰ ਸਿੰਘ ਬਿੱਲੂ ਆਦਿ ਸਮੂਹ ਖਿਡਾਰੀਆਂ ਅਤੇ ਪ੍ਰਬੰਧਕਾਂ ਨੇ ਹਾਕੀ ਤੇ ਯਾਦੂਗਰ ਧਿਆਨ ਚੰਦ ਦੇ ਆਦਮਕੱਦ ਬੁੱਤ ਉੱਤੇ ਫੁੱਲ ਮਾਲਾ ਭੇਟ ਕਰਕੇ ਉਨ੍ਹਾਂ ਨੂੰ ਯਾਦ ਕੀਤਾ ਅਤੇ ਇੱਕ ਸਾਂਝੀ ਤਸਵੀਰ ਕਰਾਈ।
ਇਸ ਮੌਕੇ ਪ੍ਰਿੰਸੀਪਲ ਹਰਦੇਵ ਸਿੰਘ ਅਤੇ ਜਗਰੂਪ ਸਿੰਘ ਜਰਖੜ ਨੇ ਬੱਚਿਆਂ ਨੂੰ ਹਾਕੀ ਦੇ ਜਾਦੂਗਰ ਧਿਆਨ ਚੰਦ ਦੀਆਂ ਅਹਿਮ ਪ੍ਰਾਪਤੀਆਂ ਉਨ੍ਹਾਂ ਦੀ ਜ਼ਿੰਦਗੀ ਦੀ ਘਾਲਣਾ ਬਾਰੇ ਜਾਗਰੂਕ ਕਰਾਉਂਦਿਆਂ ਬੱਚਿਆਂ ਨੂੰ ਉਨ੍ਹਾਂ ਵਰਗੇ ਮਹਾਨ ਖਿਡਾਰੀ ਬਣਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਚੇਅਰਮੈਨ ਪਲਵਿੰਦਰ ਸਿੰਘ ਬਿੱਲੂ ਅਤੇ ਮਾਸਟਰਜ਼ ਹਾਕੀ ਐਸੋਸੀਏਸ਼ਨ ਪੰਜਾਬ ਦੇ ਪ੍ਰਮੁੱਖ ਅਹੁਦੇਦਾਰਾਂ ਨੇ ਜਰਖੜ ਖੇਡ ਸਟੇਡੀਅਮ ਨਾਲ ਆਪਣੀਆਂ ਜੁੜੀਆਂ ਪੁਰਾਣੀਆਂ ਯਾਦਾਂ ਨੂੰ ਸਾਂਝਾ ਕੀਤਾ ਅਤੇ ਮਹਾਨ ਖਿਡਾਰੀ ਧਿਆਨ ਚੰਦ ਨੂੰ ਸਿਜਦਾ ਕੀਤਾ। ਇਸ ਮੌਕੇ ਉਨ੍ਹਾਂ ਨੇ  ਮੁੱਕੇਬਾਜ਼ੀ ਵਿਚ ਜ਼ਿਲ੍ਹਾ ਪੱਧਰੀ ਸਕੂਲ ਚੈਂਪੀਅਨ ਵਿਚ ਜਰਖੜ ਅਕੈਡਮੀ ਦੇ 11 ਜੇਤੂ ਖਿਡਾਰੀਆਂ ਨੂੰ ਕੀਮਤੀ ਤੋਹਫਿਆਂ ਨਾਲ ਸਨਮਾਨਿਤ ਕੀਤਾ ਗਿਆ ਅਤੇ ਭਵਿੱਖ ਵਿਚ ਕਾਮਯਾਬ ਰਹਿਣ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।
ਇਸ ਮੌਕੇ ਕੋਚ ਗੁਰਸਤਿੰਦਰ ਸਿੰਘ ਪ੍ਰਗਟ, ਪਰਮਜੀਤ ਸਿੰਘ ਗਰੇਵਾਲ, ਗੁਰਤੇਜ ਸਿੰਘ ਬੋੜਹਾਈ, ਗੁਰਮੁਖ ਸਿੰਘ ਸਰੀਂਹ, ਸੁਖਬੀਰ ਸਿੰਘ, ਨਰਿੰਦਰ ਸਿੰਘ ਨਿੰਦਾ, ਕਿਰਪਾਲ ਸਿੰਘ, ਲੋਕਪ੍ਰੀਤ ਸਿੰਘ,  ਕੁਲਵਿੰਦਰ ਸਿੰਘ ਬਿੱਲਾ, ਪਵਨਪ੍ਰੀਤ ਸਿੰਘ ਡੰਗੋਰਾਂ, ਆਦਿ ਹੋਰ ਪ੍ਰਬੰਧਕ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।