#world

 ਰੂਸ ਦੇ ਸਾਰਾਤੋਵ ਵਿੱਚ ਇੱਕ ਬਹੁ-ਮੰਜ਼ਿਲਾ ਇਮਾਰਤ ‘ਤੇ ਡਰੋਨ ਹਮਲਾ

ਮਾਸਕੋ, 26 ਅਗਸਤ (ਪੰਜਾਬ ਮੇਲ)-  ਰੂਸ ਦੇ ਸਾਰਾਤੋਵ ਵਿੱਚ ਇੱਕ ਬਹੁ-ਮੰਜ਼ਿਲਾ ਇਮਾਰਤ ਵਿੱਚ ਅਮਰੀਕਾ ਦੇ 9/11 ਵਰਗੇ ਵੱਡੇ ਹਮਲੇ ਦੀ ਖ਼ਬਰ ਹੈ। ਅਮਰੀਕਾ ਦੇ ਵਰਲਡ ਟ੍ਰੇਡ ਸੈਂਟਰ ਦੀਆਂ ਇਮਾਰਤਾਂ ਵਿੱਚ ਹਵਾਈ ਜਹਾਜ਼ ਦਾਖਲ ਹੋ ਗਏ ਸਨ, ਜਦੋਂ ਕਿ ਸਾਰਾਤੋਵ ਇਸ ਦੀ ਬਹੁ-ਮੰਜ਼ਿਲਾ ਇਮਾਰਤ ਵਿੱਚ ਡਰੋਨ ਦਾਖਲ ਹੋ ਗਿਆ। ਜਿਵੇਂ ਹੀ ਡਰੋਨ ਇਮਾਰਤ ਨਾਲ ਟਕਰਾਇਆ ਤਾਂ ਕਈ ਮੰਜ਼ਿਲਾਂ ਤੋਂ ਅੱਗ ਦੀਆਂ ਲਪਟਾਂ ਅਤੇ ਧੂੰਆਂ ਉੱਠਦਾ ਦੇਖਿਆ ਗਿਆ ਅਤੇ ਉੱਚੀ-ਉੱਚੀ ਚੀਕ-ਚਿਹਾੜਾ ਮਚ ਗਿਆ। ਇਸ ਹਮਲੇ ‘ਚ ਅਜੇ ਤੱਕ ਜਾਨੀ ਨੁਕਸਾਨ ਦੀ ਜਾਣਕਾਰੀ ਨਹੀਂ ਮਿਲੀ ਹੈ ਪਰ ਕਿਹਾ ਜਾ ਰਿਹਾ ਹੈ ਕਿ ਇਸ ਹਮਲੇ ਵਿਚ ਵੱਡੀ ਸੰਖਿਆ ਵਿਚ ਆਮ ਨਾਗਰਿਕ ਜ਼ਖ਼ਮੀ ਹੋਏ ਹਨ। ਬਚਾਅ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ। ਕਿਹਾ ਜਾ ਰਿਹਾ ਹੈ ਕਿ ਇਸ ਹਮਲੇ ਪਿੱਛੇ ਯੂਕਰੇਨ ਦਾ ਹੱਥ ਹੈ, ਇਹ ਡਰੋਨ ਉਸ ਦੀ ਫੌਜ ਨੇ ਭੇਜਿਆ ਸੀ। ਇਹ ਭਿਆਨਕ ਹਮਲਾ ਰੂਸ ਅਤੇ ਯੂਕਰੇਨ ਵਿਚਾਲੇ ਜੰਗ ਨੂੰ ਰੋਕਣ ਦੀ ਬਜਾਏ ਹੋਰ ਤੇਜ਼ ਕਰ ਸਕਦਾ ਹੈ। ਇਹ ਹਮਲਾ ਰੂਸ ਵਰਗੀ ਮਹਾਂਸ਼ਕਤੀ ਲਈ ਵੱਡੀ ਚੁਣੌਤੀ ਦੱਸਿਆ ਜਾ ਰਿਹਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਹਮਲਾ ਕਿਸੇ ਵੱਡੇ ਹਮਲੇ ਦਾ ਤਜਰਬਾ ਹੈ।