ਸੈਕਰਾਮੈਂਟੋ,ਕੈਲੀਫੋਰਨੀਆ, 24 ਅਗਸਤ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਰੋਚੈਸਟਰ ਹਿਲਜ਼, ਮਿਸ਼ੀਗਨ ਵਾਸੀ ਭਾਰਤੀ ਮੂਲ ਦੇ ਫਿਜ਼ੀਸੀਅਨ ਉਮੇਰ ਏੇਜਾਜ਼ (40) ਨੂੰ ਸੈਕਸ ਅਪਰਾਧ ਦੇ ਕਈ ਮਾਮਲਿਆਂ ਵਿਚ ਗ੍ਰਿਫਤਾਰ ਕਰ ਲੈਣ ਦੀ ਖਬਰ ਹੈ। ਉਸ ਉਪਰ ਬਾਲਗਾਂ ਤੇ ਬੱਚਿਆਂ ਨਾਲ ਸੈਕਸ ਅਪਰਾਧ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ। ਇਨਾਂ ਦੋਸ਼ਾਂ ਵਿਚ ਬੱਚਿਆਂ ਦਾ ਸਰੀਰਕ ਸੋਸ਼ਣ ਕਰਨ, ਨਿਰਵਸਤਰ ਵਿਅਕਤੀਆਂ ਦੀਆਂ ਤਸਵੀਰਾਂ ਖਿੱਚਣ ਤੇ ਅਪਰਾਧ ਲਈ ਕੰਪਿਊਟਰ ਦੀ ਵਰਤੋਂ ਕਰਨ ਦੇ ਦੋਸ਼ ਸ਼ਾਮਿਲ ਹਨ। ਉਸ ਨੇ ਕਥਿੱਤ ਤੌਰ ‘ਤੇ ਕਪੜੇ ਬਦਲਣ ਵਾਲੇ ਕਮਰਿਆਂ, ਨਹਾਉਣ ਵਾਲੇ ਕਮਰਿਆਂ , ਹਸਪਤਾਲ ਦੇ ਕਮਰਿਆਂ ਤੇ ਹੋਰ ਨਿੱਜੀ ਸਥਾਨਾਂ ‘ਤੇ ਗੁਪਤ ਰੂਪ ਵਿਚ ਕੈਮਰੇ ਲਾਏ ਹੋਏ ਸਨ ਜਿਨਾਂ ਰਾਹੀਂ ਉਹ ਪੀੜਤਾਂ ਦੀਆਂ ਗਤੀਵਿਧੀਆਂ ਵੇਖਦਾ ਸੀ। ਓਕਲੈਂਡ ਕਾਊਂਟੀ ਸ਼ੈਰਿਫ ਮਾਈਕਲ ਬੋਚਰਡ ਅਨੁਸਾਰ ਡਾਕਟਰ ਵੱਲੋਂ ਰਿਕਾਰਡ ਕੀਤੇ ਕੁਝ ਦ੍ਰਿਸ਼ ਤੇ ਖਿੱਚੀਆਂ ਤਸਵੀਰਾਂ ਪ੍ਰੇਸ਼ਾਨ ਕਰ ਦੇਣ ਵਾਲੀਆਂ ਹਨ। ਏਜਾਜ਼ ਭਾਰਤੀ ਨਾਗਰਿਕ ਹੈ ਤੇ ਉਹ 2011 ਤੋਂ ਅਮਰੀਕਾ ਵਿਚ ਰਹਿ ਰਿਹਾ ਹੈ। ਏਜਾਜ਼ ਵਿਆਹ ਹੋਇਆ ਹੈ ਤੇ ਉਸ ਦੇ 2 ਨੌਜਵਾਨ ਬੱਚੇ ਹਨ। ਏਜਾਜ਼ ਦੀ ਗ੍ਰਿਫਤਾਰੀ ਉਸ ਦੀ ਪਤਨੀ ਵੱਲੋਂ ਸ਼ਿਕਾਇਤ ਕਰਨ ‘ਤੇ ਹੋਈ ਜਾਂਚ ਤੋਂ ਬਾਅਦ ਕੀਤੀ ਗਈ ਹੈ।