#Cricket #SPORTS

ਆਸਟਰੇਲੀਆ ਦੀ ਅੰਡਰ-19 ਮਹਿਲਾ ਟੀਮ ‘ਚ ਭਾਰਤੀ ਮੂਲ ਦੀਆਂ 3 ਖਿਡਾਰਨਾਂ ਸ਼ਾਮਲ

ਮੈਲਬਰਨ, 23 ਅਗਸਤ (ਪੰਜਾਬ ਮੇਲ)- ਕ੍ਰਿਕਟ ਆਸਟਰੇਲੀਆ ਨੇ ਬ੍ਰਿਸਬੇਨ ਵਿਚ 19 ਸਤੰਬਰ ਤੋਂ ਹੋਣ ਵਾਲੀ ਆਗਾਮੀ ਮਹਿਲਾ ਅੰਡਰ-19 ਤਿਕੋਣੀ ਲੜੀ ਲਈ ਟੀਮ ਦਾ ਐਲਾਨ ਕਰ ਦਿੱਤਾ ਹੈ। ਟੀਮ ਵਿਚ ਭਾਰਤੀ ਮੂਲ ਦੀਆਂ ਤਿੰਨ ਮੁਟਿਆਰਾਂ ਰਿਬਿਆ ਸਿਆਨ, ਸਮਰਾ ਡਲਵਿਨ ਅਤੇ ਹਸਰਤ ਗਿੱਲ ਸ਼ਾਮਲ ਹਨ। 15 ਖਿਡਾਰੀਆਂ ਦੀ ਮੁੱਖ ਕੋਚ ਸਾਬਕਾ ਆਸਟਰੇਲਿਆਈ ਖਿਡਾਰੀ ਕ੍ਰਿਸਟਨ ਬੀਮਸ ਨੂੰ ਬਣਾਇਆ ਗਿਆ ਹੈ। ਆਸਟਰੇਲੀਆ ਤੋਂ ਇਲਾਵਾ ਇਸ ਲੜੀ ਵਿਚ ਨਿਊਜ਼ੀਲੈਂਡ ਅਤੇ ਸ੍ਰੀਲੰਕਾ ਹਨ। ਇਸ 14 ਦਿਨਾਂ ਦੀ ਤਿਕੋਣੀ ਸੀਰੀਜ਼ ‘ਚ ਆਸਟਰੇਲੀਆ ਚਾਰ ਟੀ-20 ਅਤੇ ਦੋ ਇਕ ਦਿਨਾਂ ਮੈਚ ਖੇਡੇਗਾ।