ਨਵੀਂ ਦਿੱਲੀ, 16 ਅਗਸਤ (ਪੰਜਾਬ ਮੇਲ)- ਸਰਕਾਰ ਨੇ ਅੱਜ 70ਵੇਂ ਕੌਮੀ ਫਿਲਮ ਪੁਰਸਕਾਰਾਂ ਦਾ ਐਲਾਨ ਕਰ ਦਿੱਤਾ। ਨਿਤਿਆ ਮੈਨਨ ਨੂੰ ਤਿਰੂਚਿੱਤਰੰਬਲਮ ਤੇ ਮਾਨਸੀ ਪਾਰੇਖ ਨੂੰ ਕੱਛ ਐਕਸਪ੍ਰੈੱਸ ਲਈ ਸਾਂਝੇ ਤੌਰ ‘ਤੇ ਸਰਵੋਤਮ ਅਭਿਨੇਤਰੀਆਂ ਚੁਣਿਆ ਗਿਆ ਹੈ। ਮਲਿਆਲਮ ਫਿਲਮ ‘ਅੱਟਮ: ਦਿ ਪਲੇਅ’ ਸਰਵੋਤਮ ਫੀਚਰ ਫਿਲਮ ਐਲਾਨਿਆ ਗਿਆ ਹੈ। ਕੰਨੜ ਫਿਲਮ ਕੰਤਾਰਾ ਲਈ ਰਿਸ਼ਭ ਸ਼ੈੱਟੀ ਨੂੰ ਸਰਵੋਤਮ ਅਦਾਕਾਰ ਦਾ ਰਾਸ਼ਟਰੀ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ, ਜਦਕਿ ਸੂਰਜ ਆਰ. ਬੜਜਾਤਿਆ ਨੂੰ ਉੱਚਾਈ ਲਈ ਮਿਲਿਆ ਸਰਵੋਤਮ ਨਿਰਦੇਸ਼ਕ ਦਾ ਪੁਰਸਕਾਰ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਨੀਨਾ ਗੁਪਤਾ ਨੂੰ ਫਿਲਮ ਉੱਚਾਈ ਲਈ ਸਰਵੋਤਮ ਸਹਾਇਕ ਅਦਾਕਾਰਾ ਅਤੇ ਪਵਨ ਮਲਹੋਤਰਾ ਨੂੰ ਹਰਿਆਣੀ ਫਿਲਮ ਫੌਜਾ ਲਈ ਸਰਵੋਤਮ ਸਹਾਇਕ ਅਦਾਕਾਰ ਦਾ ਪੁਰਸਕਾਰ ਮਿਲਿਆ। ਸ਼ਰਮੀਲਾ ਟੈਗੋਰ ਅਤੇ ਮਨੋਜ ਬਾਜਪਾਈ ਦੀ ਫਿਲਮ ਗੁਲਮੋਹਰ ਨੇ ਹਿੰਦੀ ਫਿਲਮ ਲਈ ਐਵਾਰਡ ਜਿੱਤਿਆ।