#INDIA

ED ਦੇ ਨਵੇਂ ਡਾਇਰੈਕਟਰ ਬਣੇ IRS ਅਧਿਕਾਰੀ ਰਾਹੁਲ 

ਨਵੀਂ ਦਿੱਲੀ, 15 ਅਗਸਤ (ਪੰਜਾਬ ਮੇਲ)- ਕੇਂਦਰ ਸਰਕਾਰ ਨੇ ਬੁੱਧਵਾਰ, 14 ਅਗਸਤ ਨੂੰ 1993 ਬੈਚ ਦੇ ਆਈਆਰਐਸ ਅਧਿਕਾਰੀ ਰਾਹੁਲ ਨਵੀਨ (57) ਨੂੰ ਇਨਫੋਰਸਮੈਂਟ ਕੋਰਟ (ਈਡੀ) ਦਾ ਫੁੱਲ-ਟਾਈਮ ਡਾਇਰੈਕਟਰ ਨਿਯੁਕਤ ਕੀਤਾ ਹੈ। ਉਹ ਸੰਜੇ ਕੁਮਾਰ ਮਿਸ਼ਰਾ ਦੀ ਥਾਂ ਲੈਣਗੇ। ਬਿਹਾਰ ਦੇ ਰਹਿਣ ਵਾਲੇ ਰਾਹੁਲ ਇਸ ਸਮੇਂ ਈਡੀ ਦੇ ਕਾਰਜਕਾਰੀ ਨਿਰਦੇਸ਼ਕ ਦਾ ਅਹੁਦਾ ਸੰਭਾਲ ਰਹੇ ਸੀ। ਮੰਤਰੀ ਮੰਡਲ ਦੀ ਨਿਯੁਕਤੀ ਕਮੇਟੀ (ਏ. ਸੀ. ਸੀ.) ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਸੀ ਕਿ ਰਾਹੁਲ ਦਾ ਕਾਰਜਕਾਲ 2 ਸਾਲ ਜਾਂ ਅਗਲੇ ਹੁਕਮਾਂ ਤੱਕ ਹੋਵੇਗਾ।