#AMERICA

ਜੇ ਰਾਸ਼ਟਰਪਤੀ ਚੋਣਾਂ ਹਾਰਿਆ, ਤਾਂ ਵੈਨੇਜ਼ੁਏਲਾ ਚਲਾ ਜਾਵਾਂਗਾ: ਟਰੰਪ

ਵਾਸਿੰਗਟਨ, 14 ਅਗਸਤ (ਰਾਜ ਗੋਗਨਾ/ਪੰਜਾਬ ਮੇਲ)- ਟਰੰਪ ਨੇ ਐਕਸ ਤੇ  ਸਨਸਨੀਖੇਜ਼ ਟਿੱਪਣੀਆਂ ਕੀਤੀਆਂ ਕਿ ਜੇਕਰ ਰਾਸ਼ਟਰਪਤੀ ਚੋਣਾਂ ‘ਚ ਕੁਝ ਹੋਇਆ, ਜੇ ਮੈਂ ਹਾਰ ਗਿਆ, ਉਹ ਵੈਨੇਜ਼ੁਏਲਾ ਚਲੇ ਜਾਣਗੇ, ਜੋ ਕਿ ਅਮਰੀਕਾ ਨਾਲੋਂ ਜ਼ਿਆਦਾ ਸੁਰੱਖਿਅਤ ਥਾਂ ਹੈ। ਉਸ ਨੇ ‘ਐਕਸ’ ਵਿਚ ਮਸ਼ਹੂਰ ਅਰਬਪਤੀ ਐਲੋਨ ਮਸਕ ਨੂੰ ਦਿੱਤੇ ਇੰਟਰਵਿਊ ਵਿਚ ਕਹੀ। ਉਨ੍ਹਾਂ ਕਿਹਾ ਕਿ ਜੇਕਰ ਉਹ ਸੱਤਾ ‘ਚ ਆਉਂਦੇ ਹਨ, ਤਾਂ ਗੈਰ-ਕਾਨੂੰਨੀ ਪਰਵਾਸ ਨੂੰ ਰੋਕਣ ਦੇ ਉਦੇਸ਼ ਨਾਲ ਕੰਮ ਕਰਨਗੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਉਹ ਦੁਬਾਰਾ ਰਾਸ਼ਟਰਪਤੀ ਬਣੇ, ਤਾਂ ਅਮਰੀਕੀ ਇਤਿਹਾਸ ਵਿਚ ਇਸ ਤੋਂ ਵੱਧ ਬਾਈਕਾਟ ਹੋਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਲੱਖਾਂ ਗੈਰ-ਕਾਨੂੰਨੀ ਪ੍ਰਵਾਸੀ ਹਨ ਅਤੇ ਉਨ੍ਹਾਂ ਨੂੰ ਡਿਪੋਰਟ ਕੀਤਾ ਜਾਵੇਗਾ। ਇਹ ਟਿੱਪਣੀ ਕਰਦਿਆਂ ਟਰੰਪ ਨੇ ਕਿਹਾ ਕਿ ਕਮਲਾ ਹੈਰਿਸ ਬਾਇਡਨ ਨਾਲੋਂ ਵੀ ਵੱਧ ਅਯੋਗ ਹੈ। ਜੇਕਰ ਉਹ ਜਿੱਤ ਜਾਂਦੀ ਹੈ, ਤਾਂ ਅਮਰੀਕਾ ਤਬਾਹ ਹੋ ਜਾਵੇਗਾ।