#PUNJAB

ਪੰਜਾਬ ਦੇ 9 IAS ਅਫ਼ਸਰ ਕਰ ਦਿੱਤੇ ਇਧਰੋਂ-ਓਧਰ

ਚੰਡੀਗੜ੍ਹ/ਜਲੰਧਰ,  4 ਅਗਸਤ (ਪੰਜਾਬ ਮੇਲ)- ਪੰਜਾਬ ਸਰਕਾਰ ਨੇ 9 ਆਈ. ਏ. ਐੱਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਇਨ੍ਹਾਂ ਵਿੱਚ ਪ੍ਰਦੀਪ ਕੁਮਾਰ ਸੱਬਰਵਾਲ ਨੂੰ ਜਲੰਧਰ ਡਿਵੀਜ਼ਨਲ ਦਾ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਅਮਿਤ ਢਾਕਾ ਪਲਾਨਿੰਗ ਦੇ ਪ੍ਰਸ਼ਾਸਨਿਕ ਸਕੱਤਰ ਹੋਣਗੇ। ਕੁਮਾਰ ਰਾਹੁਲ ਨੂੰ ਸਿਹਤ ਅਤੇ ਪਰਿਵਾਰ ਭਲਾਈ ਦਾ ਪ੍ਰਸ਼ਾਸਕੀ ਸਕੱਤਰ ਨਿਯੁਕਤ ਕੀਤਾ ਗਿਆ ਹੈ। ਆਲੋਕ ਸ਼ੇਖਰ ਨੂੰ ਜੇਲ੍ਹ ਦਾ ਨਵਾਂ ਵਧੀਕ ਮੁੱਖ ਸਕੱਤਰ ਨਿਯੁਕਤ ਕੀਤਾ ਗਿਆ ਹੈ।