24 ਲੱਖ ਡਾਲਰ ਜੁਰਮਾਨਾ
ਵਾਸ਼ਿੰਗਟਨ, 7 ਅਪ੍ਰੈਲ (ਪੰਜਾਬ ਮੇਲ)- ਅਮਰੀਕਾ ਵਿਚ ਭਾਰਤੀ ਨਾਗਰਿਕ ਨੂੰ ਬਜ਼ੁਰਗਾਂ ਨਾਲ ਧੋਖਾਧੜੀ ਦੇ ਮਾਮਲੇ ਵਿਚ 33 ਮਹੀਨਿਆਂ ਦੀ ਕੈਦ ਅਤੇ 24 ਲੱਖ ਡਾਲਰ ਦੇ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਆਸ਼ੀਸ਼ ਬਜਾਜ (29) ਨੇ ਪਿਛਲੇ ਸਾਲ 4 ਅਗਸਤ ਨੂੰ ਨੇਵਾਰਕ ਸੰਘੀ ਅਦਾਲਤ ਵਿਚ ਜ਼ਿਲ੍ਹਾ ਜੱਜ ਕੇਵਿਨ ਮੈਕਨਲਟੀ ਦੇ ਸਾਹਮਣੇ ਆਨਲਾਈਨ ਧੋਖਾਧੜੀ ਦੀ ਸਾਜ਼ਿਸ਼ ਰਚਣ ਦਾ ਦੋਸ਼ ਕਬੂਲ ਕੀਤਾ ਸੀ।