ਵੈਨਕੂਵਰ, 29 ਜੁਲਾਈ (ਪੰਜਾਬ ਮੇਲ)- ਕੈਨੇਡਾ ‘ਚ ਗੋਲੀਬਾਰੀ ਦੌਰਾਨ 25 ਸਾਲਾ ਪੰਜਾਬੀ ਨੌਜਵਾਨ ਹਿਤਕਰਨ ਜੌਹਲ ਦੀ ਮੌਤ ਹੋ ਗਈ। ਸਾਊਥ ਵੈਨਕੂਵਰ ਦੇ ਫਰੇਜ਼ਰ ਸਟਰੀਟ ‘ਤੇ ਹੋਈ ਗੋਲੀਬਾਰੀ ‘ਚ ਡਰਾਈਵਰ ਅਤੇ 2 ਯਾਤਰੀਆਂ ਨੂੰ ਗੋਲੀ ਮਾਰ ਦਿੱਤੀ ਗਈ। ਡਰਾਈਵਰ ਦੀ ਬਾਂਹ ‘ਤੇ ਗੋਲੀ ਲੱਗਣ ਨਾਲ ਸਾਹਮਣੇ ਵਾਲੇ ਯਾਤਰੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਬਾਕੀ ਯਾਤਰੀ ਬਚ ਗਏ। ਸਾਰੇ ਯਾਤਰੀ ਇੰਡੋ ਕੈਨੇਡੀਅਨ ਸਨ।
ਵੀ.ਪੀ.ਡੀ. ਨੇ ਪੁਸ਼ਟੀ ਕੀਤੀ ਕਿ ਦੋ ਵਿਅਕਤੀਆਂ ਨੂੰ ਉਨ੍ਹਾਂ ਦੇ ਵਾਹਨ ਵਿਚ ਗੋਲੀ ਮਾਰ ਦਿੱਤੀ ਗਈ, ਫਿਰ ਉਹ ਕਾਰ ਦੋ ਹੋਰ ਵਾਹਨਾਂ ਨਾਲ ਟਕਰਾ ਗਈ। 25 ਸਾਲਾ ਹਿਤਕਰਨ ਜੌਹਲ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਦੂਜੇ ਯਾਤਰੀ ਨੂੰ ਗੰਭੀਰ ਸੱਟਾਂ ਨਹੀਂ ਲੱਗੀਆਂ। ਕੁਝ ਬਲਾਕ ਦੂਰ ਇੱਕ ਬਲਦੀ ਕਾਰ ਮਿਲੀ। ਇਸ ਮਾਮਲੇ ‘ਚ ਫਿਲਹਾਲ ਕੋਈ ਗ੍ਰਿਫ਼ਤਾਰੀ ਨਹੀਂ ਹੈ। ਪੁਲਿਸ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।