#INDIA

ਆਈ. ਜੀ. ਆਈ. ਏਅਰਪੋਰਟ ਤੋਂ ਪੰਜਾਬ ਦਾ ਇਕ ਏਜੰਟ ਗ੍ਰਿਫਤਾਰ

ਨਵੀਂ ਦਿੱਲੀ, 29 ਜੁਲਾਈ (ਪੰਜਾਬ ਮੇਲ)- ਆਈ. ਜੀ. ਆਈ. ਏਅਰਪੋਰਟ ਪੁਲਸ ਨੇ ਪੰਜਾਬ ਦੇ ਇਕ ਏਜੰਟ ਨੂੰ ਗ੍ਰਿਫਤਾਰ ਕੀਤਾ ਹੈ, ਜੋ ਨੌਜਵਾਨਾਂ ਕੋਲੋਂ ਮੋਟੇ ਪੈਸੇ ਲੈ ਕੇ ਉਨ੍ਹਾਂ ਨੂੰ ਮਲੇਸ਼ੀਆ, ਗੁਆਟੇਮਾਲਾ ਅਤੇ ਨੀਦਰਲੈਂਡ ਦੇ ਰਸਤਿਓਂ ਕੈਨੇਡਾ ਭੇਜਦਾ ਸੀ। ਡੀ. ਸੀ. ਪੀ. ਊਸ਼ਾ ਰੰਗਨਾਨੀ ਨੇ ਦੱਸਿਆ ਕਿ 23 ਜੁਲਾਈ ਨੂੰ ਅੰਬਾਲਾ ਦਾ ਰਹਿਣ ਵਾਲਾ ਗੁਰਜਸ ਸਿੰਘ ਨੀਦਰਲੈਂਡ ਤੋਂ ਡਿਪੋਰਟ ਹੋ ਕੇ ਦਿੱਲੀ ਦੇ ਆਈ. ਜੀ. ਆਈ. ਏਅਰਪੋਰਟ ’ਤੇ ਪਹੁੰਚਿਆ।

ਉਸ ਦੇ ਦਸਤਾਵੇਜ਼ਾਂ ਦੀ ਜਾਂਚ ਦੌਰਾਨ ਉਸ ਦੇ ਪਾਸਪੋਰਟ ’ਤੇ ਗੁਆਟੇਮਾਲਾ ਦਾ ਜਾਅਲੀ ਵੀਜ਼ਾ ਚਿਪਕਿਆ ਹੋਇਆ ਪਾਇਆ ਗਿਆ ਕਿਉਂਕਿ ਉਸ ਨੇ ਜਾਅਲੀ ਵੀਜ਼ੇ ਵਾਲੇ ਪਾਸਪੋਰਟ ’ਤੇ ਯਾਤਰਾ ਕਰ ਕੇ ਭਾਰਤੀ ਇਮੀਗ੍ਰੇਸ਼ਨ ਨੂੰ ਧੋਖਾ ਦਿੱਤਾ ਸੀ, ਇਸ ਲਈ ਉਸ ਨੂੰ ਪੁਲਸ ਹਵਾਲੇ ਕਰ ਦਿੱਤਾ ਗਿਆ। ਪੁਲਸ ਨੇ ਕਾਨੂੰਨੀ ਕਾਰਵਾਈ ਕਰਦਿਆਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਇਹ ਪਾਸਪੋਰਟ ਉਸ ਨੂੰ ਧਰਮਪ੍ਰੀਤ ਨੇ ਦਿਵਾਇਆ ਸੀ।