-ਕੁਆਲੀਫਿਕੇਸ਼ਨ ਗੇੜ ‘ਚ 580 ਅੰਕਾਂ ਨਾਲ ਤੀਜੇ ਸਥਾਨ ‘ਤੇ ਰਹਿ ਕੇ ਫਾਈਨਲ ‘ਚ ਬਣਾਈ ਥਾਂ
ਚੈਟੋਰੌਕਸ, 27 ਜੁਲਾਈ (ਪੰਜਾਬ ਮੇਲ)- ਇੱਥੇ ਅੱਜ ਓਲੰਪਿਕ ਖੇਡਾਂ ‘ਚ ਭਾਰਤੀ ਨਿਸ਼ਾਨੇਬਾਜ਼ ਮਨੂ ਭਾਕਰ ਨੇ 10 ਮੀਟਰ ਮਹਿਲਾ ਏਅਰ ਪਿਸਟਲ ਦੇ ਫਾਈਨਲ ਵਿਚ ਥਾਂ ਬਣਾ ਲਈ ਹੈ। 22 ਸਾਲਾ ਭਾਕਰ ਨੇ ਕੁਆਲੀਫਿਕੇਸ਼ਨ ਗੇੜ ਵਿਚ 580 ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ। ਹੰਗਰੀ ਦੀ ਨਿਸ਼ਾਨੇਬਾਜ਼ ਵਿਰੋਨਿਕਾ ਮੇਜਰ 582 ਅੰਕਾਂ ਨਾਲ ਸਿਖਰ ‘ਤੇ ਰਹੀ। ਇਸੇ ਵਰਗ ਵਿਚ ਭਾਰਤ ਦੀ ਦੂਜੀ ਨਿਸ਼ਾਨੇਬਾਜ਼ ਰਿਧਮ ਸਾਂਗਵਾਨ 573 ਅੰਕਾਂ ਨਾਲ 15ਵੇਂ ਸਥਾਨ ‘ਤੇ ਰਹੀ। ਇਸ ਦਾ ਫਾਈਨਲ ਐਤਵਾਰ ਨੂੰ ਖੇਡਿਆ ਜਾਵੇਗਾ। ਤਿੰਨ ਸਾਲ ਪਹਿਲਾਂ ਟੋਕੀਓ ਵਿਚ ਆਪਣੇ ਪਹਿਲੇ ਓਲੰਪਿਕ ਵਿਚ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਭਾਕਰ ਸੋਨ ਤਗ਼ਮਾ ਜਿੱਤਣ ਲਈ ਵਾਹ ਲਾਏਗੀ। ਪਿਸਟਲ ਖ਼ਰਾਬ ਹੋਣ ਕਾਰਨ ਉਹ ਟੋਕੀਓ ਵਿਚ ਆਪਣੀ ਮੁਹਿੰਮ ਅੱਗੇ ਨਹੀਂ ਵਧਾ ਸਕੀ ਸੀ। ਹਰਿਆਣਾ ਦੀ ਇਹ ਨਿਸ਼ਾਨੇਬਾਜ਼ ਪਹਿਲੀਆਂ ਦੋ ਸੀਰੀਜ਼ ‘ਚ 97-97 ਦੇ ਸਕੋਰ ਨਾਲ ਚੌਥੇ ਸਥਾਨ ‘ਤੇ ਰਹੀ। ਉਹ ਤੀਜੀ ਸੀਰੀਜ਼ ਵਿਚ 98 ਅੰਕਾਂ ਨਾਲ ਸਿਖਰਲੇ ਦੋ ਵਿਚ ਪਹੁੰਚ ਗਈ ਸੀ। ਉਸ ਨੇ ਪੰਜਵੀਂ ਸੀਰੀਜ਼ ਵਿਚ ਅੱਠ ਅੰਕਾਂ ਦਾ ਨਿਸ਼ਾਨਾ ਲਾਇਆ ਪਰ ਉਹ ਇਸ ਤੋਂ ਬਾਅਦ ਸਟੀਕ ਨਿਸ਼ਾਨਾ ਲਾਉਣ ‘ਚ ਕਾਮਯਾਬ ਰਹੀ।
ਓਲਪਿਕ; ਨਿਸ਼ਾਨੇਬਾਜ਼ੀ ਦੇ ਫਾਈਨਲ ‘ਚ ਪੁੱਜੀ ਮਨੂ ਭਾਕਰ
![](https://punjabmailusa.com/wp-content/uploads/2024/07/Olympics-Shooting-Manu-Bhakar-945x564.jpg)