#AMERICA

ਓਹਾਇਓ ‘ਚ ਪੈਨ ਅਮਰੀਕਨ ਮਾਸਟਰ ਗੇਮਜ਼ ‘ਚ ਫਰਿਜ਼ਨੋ ਦੇ ਗੁਰਬਖ਼ਸ਼ ਸਿੱਧੂ ਨੇ ਜਿੱਤਿਆ ਗੋਲਡ ਮੈਡਲ

ਫਰਿਜ਼ਨੋ, 17 ਜੁਲਾਈ (ਪੰਜਾਬ ਮੇਲ)-ਫਰਿਜ਼ਨੋ ਨਿਵਾਸੀ ਐਥਲੀਟ ਗੁਰਬਖ਼ਸ਼ ਸਿੰਘ ਸਿੱਧੂ ਅਕਸਰ ਦੁਨੀਆਂ ਭਰ ਵਿਚ ਸੀਨੀਅਰ ਖੇਡਾਂ ਵਿਚ ਹਿੱਸਾ ਲੈ ਕੇ ਨਾਮਣਾ ਖੱਟਦੇ ਰਹਿੰਦੇ ਨੇ। ਇਸ ਵਾਰ ਉਹ ਅਮਰੀਕਾ ਦੇ ਕਲੀਵਲੈਂਡ, ਓਹਾਇਓ ਵਿਚ ਪੈਨ ਅਮਰੀਕਨ ਮਾਸਟਰ ਗੇਮਜ਼ 2024 ਵਿਚ ਹਿੱਸਾ ਲੈਣ ਲਈ ਪਹੁੰਚੇ ਹੋਏ ਹਨ। ਇਹ ਖੇਡਾਂ 12 ਜੁਲਾਈ ਤੋਂ 21 ਜੁਲਾਈ ਤੱਕ ਕਲੀਵਲੈਂਡ, ਓਹਾਇਓ ਵਿਚ ਹੋ ਰਹੀਆਂ ਹਨ।
ਗੁਰਬਖ਼ਸ਼ ਸਿੰਘ ਸਿੱਧੂ ਨੇ 15 ਜੁਲਾਈ ਨੂੰ ਹੋਏ ਹੈਮਰ ਥਰੋ ਈਵੈਂਟ ਵਿਚ ਹਿੱਸਾ ਲਿਆ ਅਤੇ 35.62 ਮੀਟਰ ਦੀ ਦੂਰੀ ਨਾਲ ਗੋਲਡ ਮੈਡਲ ਜਿੱਤਿਆ। ਇਨ੍ਹਾਂ ਖੇਡਾਂ ਵਿਚ 70 ਦੇਸ਼ਾਂ ਦੇ ਐਥਲੀਟ 24 ਖੇਡ ਮੁਕਾਬਲਿਆਂ ਵਿਚ ਹਿੱਸਾ ਲੈਣ ਲਈ ਪਹੁੰਚੇ ਹੋਏ ਹਨ। ਇਨ੍ਹਾਂ ਖੇਡਾਂ ਲਈ ਅਮਰੀਕਾ, ਕੈਨੇਡਾ, ਯੂਨਾਈਟਿਡ ਕਿੰਗਡਮ, ਫਰਾਂਸ, ਜਰਮਨੀ, ਫਿਨਲੈਂਡ, ਮੈਕਸੀਕੋ, ਪੇਰੂ, ਹੌਂਡੁਰਾਸ, ਭਾਰਤ ਅਤੇ ਹੋਰ ਦੇਸ਼ਾਂ ਤੋਂ ਲਗਭਗ 4000 ਐਥਲੀਟ ਪਹੁੰਚੇ ਹੋਏ ਹਨ। ਗੁਰਬਖ਼ਸ਼ ਸਿੰਘ ਸਿੱਧੂ ਦੀ ਇਸ ਪ੍ਰਾਪਤੀ ਤੇ ਪੰਜਾਬੀ ਭਾਈਚਾਰੇ ਦੇ ਨਾਲ-ਨਾਲ ਫਰਿਜ਼ਨੋ ਦੇ ਗੋਰੇ ਵੀ ਮਾਣ ਕਰ ਰਹੇ ਹਨ।