#AMERICA

ਨਿਊਯਾਰਕ ‘ਚ ਪੁਲਿਸ ਅਧਿਕਾਰੀ ਨੇ 13 ਸਾਲਾ ਮੁੰਡੇ ਨੂੰ ਗੋਲੀ ਮਾਰੀ

ਨਿਊਯਾਰਕ, 1 ਜੁਲਾਈ (ਪੰਜਾਬ ਮੇਲ)- ਅਮਰੀਕਾ ਦੇ ਨਿਊਯਾਰਕ ‘ਚ ਸ਼ਨਿੱਚਰਵਾਰ ਦੇਰ ਰਾਤ ਜਾਰੀ ਇਕ ਵੀਡੀਓ ਵਿਚ ਪੁਲਿਸ ਅਧਿਕਾਰੀ 13 ਸਾਲਾ ਮੁੰਡੇ ਨੂੰ ਗੋਲੀ ਮਾਰਦਾ ਨਜ਼ਰ ਆ ਰਿਹਾ ਹੈ। ਪੁਲਿਸ ਨੇ ਦੱਸਿਆ ਕਿ ਮੈਨਹਟਨ ਤੋਂ ਕਰੀਬ 400 ਕਿਲੋਮੀਟਰ ਉੱਤਰ-ਪੱਛਮ ‘ਚ ਪੁਲਿਸ ਨੇ ਲੁੱਟ-ਖੋਹ ਦੀ ਜਾਂਚ ਨੂੰ ਲੈ ਕੇ ਸ਼ੁੱਕਰਵਾਰ ਦੇਰ ਰਾਤ 10 ਵਜੇ ਦੋ ਗੱਭਰੂਆਂ ਨੂੰ ਰੋਕਿਆ ਸੀ। ਇਸ ਮਗਰੋਂ ਇਕ ਗੱਭਰੂ ਨੂੰ ਅਧਿਕਾਰੀਆਂ ਨੇ ਗੋਲੀ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ।