#CANADA

ਕੈਨੇਡਾ ਦੀ ‘ਨੋ ਫਲਾਈ’ ਲਿਸਟ ਨੂੰ ਚੁਣੌਤੀ ਦਿੰਦੀ ਦੋ ਸਿੱਖ ਵੱਖਵਾਦੀਆਂ ਦੀ ਪਟੀਸ਼ਨ ਖਾਰਜ

ਓਟਵਾ, 22 ਜੂਨ (ਪੰਜਾਬ ਮੇਲ)-  ਕੈਨੇਡੀਅਨ ਕੋਰਟ ਨੇ ਦੋ ਸਿੱਖ ਵੱਖਵਾਦੀਆਂ ਭਗਤ ਸਿੰਘ ਬਰਾੜ ਤੇ ਪਰਵਕਾਰ ਸਿੰਘ ਦੁਲਾਈ ਵੱਲੋਂ ਮੁਲਕ ਦੀ ਨੋ-ਫਲਾਈ ਲਿਸਟ ਵਿਚ ਨਾਮ ਸ਼ਾਮਲ ਕੀਤੇ ਜਾਣ ਦੇ ਫੈਸਲੇ ਨੂੰ ਚੁਣੌਤੀ ਦਿੰਦੀ ਅਪੀਲ ਖਾਰਜ ਕਰ ਦਿੱਤੀ ਹੈ। ਕੋਰਟ ਨੇ ਕਿਹਾ ਕਿ ਇਹ ਸ਼ੱਕ ਕਰਨ ਲਈ ‘ਵਾਜਬ ਆਧਾਰ’ ਹਨ ਕਿ ਉਹ ਦਹਿਸ਼ਤੀ ਘਟਨਾ ਨੂੰ ਅੰਜਾਮ ਦੇਣ ਲਈ ਆਵਾਜਾਈ ਸੁਰੱਖਿਆ ਜਾਂ ਹਵਾਈ ਯਾਤਰਾ ਲਈ ਖ਼ਤਰਾ ਹੋ ਸਕਦੇ ਹਨ। ਸਿੱਖ ਵੱਖਵਾਦੀਆਂ ਨੇ ਕੈਨੇਡਾ ਦੇ ਸੁਰੱਖਿਅਤ ਹਵਾਈ ਯਾਤਰਾ ਐਕਟ ਤਹਿਤ ਉਨ੍ਹਾਂ ਦੇ ਨਾਮ ‘ਨੋ ਫਲਾਈ ਲਿਸਟ’ ਵਿਚ ਪਾਉਣ ਦੇ ਫੈਸਲੇ ਨੂੰ ਸੰਵਿਧਾਨਕ ਚੁਣੌਤੀ ਦਿੱਤੀ ਸੀ, ਪਰ ਉਹ ਕੇਸ ਹਾਰ ਗਏ। ਇਸ ਮਗਰੋਂ ਉਨ੍ਹਾਂ ਨੇ ਅਪੀਲੀ ਕੋਰਟ ਦਾ ਰੁਖ਼ ਕੀਤਾ ਸੀ। ਕੈਨੇਡੀਅਨ ਪ੍ਰੈੱਸ ਨਿਊਜ਼ ਏਜੰਸੀ ਨੇ ਵੈਨਕੂਵਰ ਤੋਂ ਆਪਣੀ ਇਕ ਰਿਪੋਰਟ ਵਿਚ ਕਿਹਾ ਕਿ ਇਨ੍ਹਾਂ ਦੋਵਾਂ ਨੂੰ 2018 ‘ਚ ਵੈਨਕੂਵਰ ਵਿਚ ਜਹਾਜ਼ ‘ਤੇ ਚੜ੍ਹਨ ਤੋਂ ਰੋਕਿਆ ਗਿਆ ਸੀ।