#EUROPE

ਇਟਲੀ ‘ਚ ਪ੍ਰਵਾਸੀਆਂ ਨੂੰ ਲਿਜਾ ਰਹੀਆਂ 2 ਕਿਸ਼ਤੀਆਂ ਡੁੱਬੀਆਂ; 11 ਲੋਕਾਂ ਦੀ ਮੌਤ

ਇਟਲੀ, 18 ਜੂਨ (ਪੰਜਾਬ ਮੇਲ)- ਇਟਲੀ ਦੇ ਲੈਂਪੇਸੁਡਾ ਟਾਪੂ ‘ਤੇ ਇਕ ਦੁਖ਼ਦਾਈ ਘਟਨਾ ‘ਚ ਪ੍ਰਵਾਸੀਆਂ ਨੂੰ ਲਿਜਾ ਰਹੀਆਂ 2 ਕਿਸ਼ਤੀਆਂ ਹਾਦਸੇ ਦਾ ਸ਼ਿਕਾਰ ਹੋ ਗਈਆਂ। ਕਿਸ਼ਤੀਆਂ ਡੁੱਬਣ ਨਾਲ 11 ਲੋਕਾਂ ਦੀ ਮੌਤ ਹੋ ਗਈ, ਜਦਕਿ 64 ਹੋਰ ਲਾਪਤਾ ਹੋ ਗਏ।
ਪਹਿਲੇ ਹਾਦਸੇ ‘ਚ ਇਟਲੀ ਦੇ ਦੱਖਣੀ ਤੱਟ ‘ਤੇ ਇਕ ਜਹਾਜ਼ ਦੇ ਡੁੱਬਣ ਕਾਰਨ 64 ਲੋਕ ਸਮੁੰਦਰ ‘ਚ ਲਾਪਤਾ ਹੋ ਗਏ, ਜਦਕਿ 11 ਨੂੰ ਬਚਾ ਲਿਆ ਗਿਆ। ਮੌਕੇ ਤੋਂ ਇਕ ਲਾਸ਼ ਮਿਲੀ ਹੈ। ਬਚਾਏ ਗਏ ਪ੍ਰਵਾਸੀਆਂ ਤੋਂ ਮਿਲੀ ਸ਼ੁਰੂਆਤੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਜਹਾਜ਼ ਤੁਰਕੀ ਤੋਂ ਰਵਾਨਾ ਹੋਇਆ ਸੀ, ਜਿਸ ਵਿਚ ਇਰਾਕ, ਸੀਰੀਆ ਅਤੇ ਈਰਾਨ ਦੇ ਪ੍ਰਵਾਸੀਆਂ ਅਤੇ ਸ਼ਰਨਾਰਥੀ ਸਵਾਰ ਸਨ।
ਇਕ ਹੋਰ ਘਟਨਾ ਵਿਚ ਜਰਮਨ ਐੱਨ.ਜੀ.ਓ. ‘ਰੈਸਕਿਊਸ਼ਿਪ’ ਵੱਲੋਂ ਮਾਲਟਾ ਦੇ ਪਾਣੀ ‘ਚ ਡੁੱਬੇ ਜਹਾਜ਼ ਤੋਂ ਘੱਟੋ-ਘੱਟ 51 ਲੋਕਾਂ ਨੂੰ ਬਚਾਅ ਲਿਆ, ਜਦਕਿ 10 ਲੋਕਾਂ ਦੀ ਮੌਤ ਹੋ ਗਈ।