– ਜੰਮੂ ਨਾਲ ਸੰਬੰਧਤ ਹੈ 13 ਸਾਲਾ ਦੀ ਅਰਸ਼ੀਆ ਸ਼ਰਮਾ
ਨਿਊਯਾਰਕ, 11 ਜੂਨ (ਰਾਜ ਗੋਗਨਾ/ਪੰਜਾਬ ਮੇਲ)- ਬੀਤੇ ਦਿਨੀਂ ਜੰਮੂ ਦੀ ਇਕ 13 ਸਾਲ ਦੀ ਧੀ ਅਰਸ਼ੀਆ ਸ਼ਰਮਾ ਨੇ ਅਮਰੀਕਾ ਵਿਚ ‘ਅਮਰੀਕਾਜ਼ ਗੌਟ ਟੈਲੇਂਟ’ ‘ਚ ਅਜਿਹਾ ਡਾਂਸ ਕੀਤਾ, ਜਿਸ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ। ਅਰਸ਼ੀਆ ਸ਼ਰਮਾ ਨੇ ‘ਅਮਰੀਕਾਜ਼ ਗੌਟ ਟੈਲੇਂਟ’ ‘ਚ ਉਸ ਦੇ ਡਾਂਸ ਦੀ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ। ਬੱਚੀ ਦੇ ਡਾਂਸ ਨੂੰ ਦੇਖ ਕੇ ਸ਼ੋਅ ਦੇ ਦਰਸ਼ਕ ਹੀ ਨਹੀਂ, ਬਲਕਿ ਜੱਜ ਵੀ ਖੜ੍ਹੇ ਹੋ ਗਏ ਅਤੇ ਤਾੜੀਆਂ ਵਜਾਉਣ ਲੱਗੇ। ਅਰਸ਼ੀਆ ਸ਼ਰਮਾ ਦੀ ਡਰਾਉਣੀ ਡਾਂਸ ਦੀ ਅਦਾਕਾਰੀ ਨੇ ਸਭ ਨੂੰ ਹੈਰਾਨ ਹੀ ਕਰ ਦਿੱਤਾ।
13 ਸਾਲਾ ਦੀ ਅਰਸ਼ੀਆ ਸ਼ਰਮਾ ਨੇ ‘ਅਮਰੀਕਾਜ਼ ਗੌਟ ਟੇਲੇਂਟ’ ਦੇ ਸੀਜ਼ਨ-19 ਦੇ ਸਟੇਜ ‘ਤੇ ਡਰਾਉਣੀ ਫਿਲਮ ‘ਦ ਐਕਸੋਰਸਿਸਟ’ ਤੋਂ ਪ੍ਰੇਰਿਤ ਡਾਂਸ ਕੀਤਾ। ਮੈਂ ਦੂਜਿਆਂ ਤੋਂ ਵੱਖਰਾ ਦਿਖਣ ਦੀ ਕੋਸ਼ਿਸ਼ ਕਰਦੀ ਹਾਂ, ਤਾਂ ਕਿ ਕੁਝ ਵੱਖਰਾ ਦਿਖਾ ਸਕਾਂ। ਅਰਸ਼ੀਆ ਨੇ ਇਹ ਵੀ ਦੱਸਿਆ ਕਿ ਉਹ ਪਹਿਲੀ ਵਾਰ ਭਾਰਤ ਤੋਂ ਬਾਹਰ ਪਰਫਾਰਮ ਕਰ ਰਹੀ ਹੈ। ਇਸ ਤੋਂ ਪਹਿਲਾਂ ਉਹ ਰਿਐਲਿਟੀ ਟੀ.ਵੀ. ਸ਼ੋਅ ‘ਡਾਂਸ ਮਾਸਟਰ ਇੰਡੀਆ 2’ ਅਤੇ ‘ਡੀ.ਆਈ.ਡੀ. ਲਿਟਲ ਮਾਸਟਰ’ ਵਿਚ ਵੀ ਪ੍ਰਦਰਸ਼ਨ ਕਰ ਚੁੱਕੀ ਹੈ। ਅਰਸ਼ੀਆ ਸ਼ਰਮਾ ਸ਼ਾਨਦਾਰ ਐਕਟਿੰਗ ਵੀ ਕਰਦੀ ਹੈ। ਇਨ੍ਹੀਂ ਦਿਨੀਂ ਅਰਸ਼ੀਆ ਟੈਲੀਵਿਜ਼ਨ ਸੀਰੀਅਲ ‘ਮੰਗਲ ਲਕਸ਼ਮੀ’ ‘ਚ ਵੀ ਨਜ਼ਰ ਆ ਰਹੀ ਹੈ।