ਫਰਿਜਨੋ, 10 ਜੂਨ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਕੈਨੇਡਾ ਦੇ ਐਬਸਫੋਰਡ ਏਰੀਏ ਦੇ ਸਮਾਜਸੇਵੀ ਅਤੇ ਪ੍ਰਮੋਟਰ ਰਾਜਾ ਬੁੱਕਣ ਵਾਲੇ ਦਾ ਫਰਿਜ਼ਨੋ ਵਿਖੇ ਵਿਸ਼ੇਸ਼ ਸਨਮਾਨ ਇੱਕ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਕਬੱਡੀ ਖਿਡਾਰੀ ਰਾਜੂ ਪੱਤੋ ਵਾਲੇ ਦੇ ਗਰਿਹ ਵਿਖੇ ਫਰਿਜ਼ਨੋ ਵਿਖੇ ਕੀਤਾ ਗਿਆ। ਇਸ ਮੌਕੇ ਫਰਿਜ਼ਨੋ ਏਰੀਏ ਦੇ ਨੌਜਵਾਨ ਅਤੇ ਸਹਿਤਕ ਸ਼ਖਸੀਅਤਾਂ ਮਜੂਦ ਰਹੀਆਂ। ਇਸ ਮੌਕੇ ਸ਼ਾਇਰ ਰਣਜੀਤ ਗਿੱਲ ਨੇ ਸਭਨਾਂ ਨੂੰ ਨਿੱਘੀ ਜੀ ਆਖਕੇ ਪ੍ਰੋਗਰਾਮ ਦਾ ਅਗਾਜ਼ ਕੀਤਾ। ਉਪਰੰਤ ਗਾਇਕ ਬਹਾਦਰ ਸਿੱਧੂ ਨੇ ਆਪਣੇ ਨਵੇਂ ਪੁਰਾਣੇ ਗੀਤਾਂ ਨਾਲ ਖੂਬ ਸਮਾਂ ਬੰਨ੍ਹਿਆ। ਕਾਰੋਬਾਰੀ ਗੁਲੂ ਬਰਾੜ ਨੇ ਇੱਕ ਗੀਤ ਨਾਲ ਹਾਜ਼ਰੀ ਲਵਾਈ। ਲੋਕ ਗਾਇਕ ਧਰਮਵੀਰ ਥਾਂਦੀ ਨੇ ਆਪਣੀ ਗੀਤਾਂ ਦੀ ਐਸੀ ਛਹਿਬਰ ਲਾਈ ਕਿ ਹਰ ਕੋਈ ਅੱਸ਼-ਅੱਸ਼ ਕਰ ਉੱਠਿਆ। ਉਪਰੰਤ ਰਾਜੇ ਬੁੱਕਣ ਵਾਲੇ ਵਲੋਂ ਅਥਾਹ ਪਿਆਰ, ਸਤਿਕਾਰ ਲਈ ਸਭਨਾਂ ਦਾ ਧੰਨਵਾਦ ਕੀਤਾ ਗਿਆ। ਅਖੀਰ ਰਾਤਰੀ ਦੇ ਭੋਜਨ ਨਾਲ ਇਹ ਪ੍ਰੋਗਰਾਮ ਯਾਦਗਾਰੀ ਹੋ ਨਿਬੜਿਆ।