#INDIA

ਭਾਰਤ ਤੇ ਬੰਗਲਾਦੇਸ਼ ਨੂੰ ਜੋੜਨ ਵਾਲਾ ਪੁਲ ਸਤੰਬਰ ਤੋਂ ਹੋਵੇਗਾ ਸ਼ੁਰੂ

ਅਗਰਤਲਾ, 8 ਜੂਨ (ਪੰਜਾਬ ਮੇਲ)- ਦੱਖਣੀ ਤ੍ਰਿਪੁਰਾ ਜ਼ਿਲ੍ਹੇ ਵਿਚ ਭਾਰਤ ਅਤੇ ਬੰਗਲਾਦੇਸ਼ ਨੂੰ ਜੋੜਨ ਵਾਲੇ ਮੈਤਰੀ ਸੇਤੂ (ਪੁਲ) ਤੋਂ ਯਾਤਰੀਆਂ ਦੀ ਆਵਾਜਾਈ ਇਸ ਸਾਲ ਸਤੰਬਰ ਤੋਂ ਸ਼ੁਰੂ ਹੋਵੇਗੀ। ਸੀਨੀਅਰ ਸਰਕਾਰੀ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਬੰਗਲਾਦੇਸ਼ੀ ਹਮਰੁਤਬਾ ਸ਼ੇਖ ਹਸੀਨਾ ਨੇ 9 ਮਾਰਚ 2021 ਨੂੰ ਵੀਡੀਓ ਕਾਨਫਰੰਸ ਰਾਹੀਂ ਮੈਤਰੀ ਸੇਤੂ ਦਾ ਉਦਘਾਟਨ ਕੀਤਾ। ਇਹ ਪੁਲ ਫੇਨੀ ਨਦੀ ‘ਤੇ ਬਣਿਆ ਹੈ। ਮੈਤਰੀ ਸੇਤੂ ਦੀ ਲੰਬਾਈ 1.9 ਕਿਲੋਮੀਟਰ ਹੈ ਅਤੇ ਇਹ ਭਾਰਤ ਦੇ ਸਬਰੂਮ ਨੂੰ ਬੰਗਲਾਦੇਸ਼ ਦੇ ਰਾਮਗੜ੍ਹ ਨਾਲ ਜੋੜਦਾ ਹੈ।