ਫਿਰੋਜ਼ਪੁਰ, 1 ਜੂਨ (ਪੰਜਾਬ ਮੇਲ)- ਫਿਰੋਜ਼ਪੁਰ ਤੋਂ ਬਸਪਾ ਉਮੀਦਵਾਰ ਸੁਰਿੰਦਰ ਕੰਬੋਜ ‘ਤੇ ਵੋਟ ਪਾਉਣ ਦੀ ਕਥਿਤ ਤੌਰ ‘ਤੇ ਵੀਡੀਓ ਬਣਾਉਣ ਤੇ ਉਸ ਨੂੰ ਵਾਇਰਲ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਕੰਬੋਜ ਦੀ ਗੁਰੂਹਰਸਹਾਏ ਦੇ ਪਿੰਡ ਜੀਵਾ ਰਾਏ ਵਿਚ ਪੋਲਿੰਗ ਸਟੇਸ਼ਨ ‘ਤੇ ਵੋਟ ਪਾਉਣ ਸਮੇਂ ਅਣਪਛਾਤੇ ਨੇ ਵੀਡੀਓ ਬਣਾਈ ਸੀ। ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਦੱਸਿਆ ਕਿ ਬਾਅਦ ਵਿਚ ਕੰਬੋਜ ਨੇ ਵੀਡੀਓ ਵਾਇਰਲ ਕਰ ਦਿੱਤੀ। ਕੰਬੋਜ ਅਤੇ ਅਣਪਛਾਤੇ ਖ਼ਿਲਾਫ਼ ਲੋਕ ਪ੍ਰਤੀਨਿਧਤਾ ਐਕਟ ਅਤੇ ਭਾਰਤੀ ਦੰਡਾਵਲੀ ਤਹਿਤ ਕੇਸ ਦਰਜ ਕੀਤਾ ਗਿਆ ਹੈ। ਕੰਬੋਜ ਜਲਾਲਾਬਾਦ ਤੋਂ ‘ਆਪ’ ਵਿਧਾਇਕ ਜਗਦੀਪ ਸਿੰਘ ਗੋਲਡੀ ਕੰਬੋਜ ਦੇ ਪਿਤਾ ਹਨ।