#INDIA

ਜੰਮੂ ਕਸ਼ਮੀਰ ‘ਚ ਬੱਸ ਡੂੰਘੀ ਖੱਡ ‘ਚ ਡਿੱਗਣ ਕਾਰਨ ਯੂ.ਪੀ. ਦੇ 21 ਸ਼ਰਧਾਲੂਆਂ ਦੀ ਮੌਤ ਤੇ 54 ਜ਼ਖ਼ਮੀ

ਜੰਮੂ, 30 ਮਈ (ਪੰਜਾਬ ਮੇਲ)- ਜੰਮੂ-ਕਸ਼ਮੀਰ ਦੇ ਅਖਨੂਰ ਇਲਾਕੇ ‘ਚ ਜੰਮੂ-ਪੁਣਛ ਹਾਈਵੇਅ ‘ਤੇ ਵੀਰਵਾਰ ਨੂੰ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਬੱਸ ਦੇ ਡੂੰਘੀ ਖੱਡ ‘ਚ ਡਿੱਗਣ ਕਾਰਨ 21 ਵਿਅਕਤੀਆਂ ਦੀ ਮੌਤ ਹੋ ਗਈ ਅਤੇ 54 ਜਣੇ ਜ਼ਖ਼ਮੀ ਹੋ ਗਏ। ਅਖਨੂਰ ਖੇਤਰ ਦੇ ਚੌਕ ਚੌਰਾ ਵਿਖੇ ਚੁੰਗੀ ਮੋੜ ਨੇੜੇ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਬੱਸ ਦੇ ਡਰਾਈਵਰ ਦੇ ਕੰਟਰੋਲ ਤੋਂ ਬਾਹਰ ਹੋ ਜਾਣ ਕਾਰਨ ਹਾਦਸਾ ਹੋਇਆ। ਇਹ ਬੱਸ ਉੱਤਰ ਪ੍ਰਦੇਸ਼ ਦੇ ਹਾਥਰਸ ਤੋਂ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਸੀ। ਜ਼ਖਮੀਆਂ ਨੂੰ ਅਖਨੂਰ ਹਸਪਤਾਲ ਭੇਜ ਦਿੱਤਾ ਗਿਆ ਹੈ, ਜਿੱਥੋਂ ਗੰਭੀਰ ਜ਼ਖਮੀਆਂ ਨੂੰ ਜੰਮੂ ਸ਼ਹਿਰ ਦੇ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ ਹੈ।