#EUROPE

Singapore Airlines ਦੇ ਜਹਾਜ਼ ਨੂੰ ਝਟਕਿਆਂ ਕਾਰਨ 22 ਯਾਤਰੀਆਂ ਦੀ ਰੀੜ੍ਹ ਦੀ ਹੱਡੀ ‘ਤੇ ਸੱਟਾਂ ਲੱਗੀਆਂ

ਸਿੰਗਾਪੁਰ, 24 ਮਈ (ਪੰਜਾਬ ਮੇਲ)- ਸਿੰਗਾਪੁਰ ਏਅਰਲਾਈਨਜ਼ ਦੀ ਉਡਾਣ ‘ਚ ਝਟਕਿਆਂ ਕਾਰਨ 22 ਯਾਤਰੀਆਂ ਦੀਆਂ ਰੀੜ੍ਹ ਦੀ ਹੱਡੀ ਤੇ ਛੇ ਦੇ ਸਿਰ ‘ਚ ਸੱਟਾਂ ਲੱਗੀਆਂ ਹਨ। ਹਸਪਤਾਲ ਨੇ ਕਿਹਾ ਕਿ ਜ਼ਖਮੀ 20 ਵਿਅਕਤੀ ਇੰਟੈਂਸਿਵ ਕੇਅਰ ਯੂਨਿਟ ‘ਚ ਹਨ ਪਰ ਕਿਸੇ ਦੀ ਜਾਨ ਨੂੰ ਖ਼ਤਰਾ ਨਹੀਂ ਹੈ। ਲੰਡਨ ਤੋਂ ਸਿੰਗਾਪੁਰ ਲਈ ਉਡਾਣ ਭਰਨ ਵਾਲੇ ਜਹਾਜ਼ ਨੂੰ ਮੰਗਲਵਾਰ ਨੂੰ ਅਚਾਨਕ ਜ਼ੋਰਦਾਰ ਝਟਕੇ ਲੱਗੇ ਸਨ। ਜਹਾਜ਼ 3 ਮਿੰਟਾਂ ਅੰਦਰ ਇਹ 6,000 ਫੁੱਟ ਹੇਠਾਂ ਆ ਗਿਆ ਸੀ। ਇਸ ਕਾਰਨ 73 ਸਾਲਾ ਬਰਤਾਨਵੀ ਵਿਅਕਤੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਜਹਾਜ਼ ਵਿਚ 229 ਵਿਅਕਤੀ ਸਵਾਰ ਸਨ ਤੇ ਇਨ੍ਹਾਂ ‘ਚ 18 ਚਾਲਕ ਦਲ ਦੇ ਮੈਂਬਰ ਸਨ।