#EUROPE

ਰਿਸ਼ੀ ਸੁਨਕ ਵੱਲੋਂ ਬਰਤਾਨੀਆ ‘ਚ ਆਮ ਚੋਣਾਂ ਦਾ ਐਲਾਨ

-4 ਜੁਲਾਈ ਨੂੰ ਹੋਣਗੀਆਂ ਚੋਣਾਂ
ਲੰਡਨ, 23 ਮਈ (ਪੰਜਾਬ ਮੇਲ)- ਬਰਤਾਨੀਆ ‘ਚ ਆਮ ਚੋਣਾਂ ਲਈ ਤਰੀਕ ਦਾ ਐਲਾਨ ਹੋ ਗਿਆ ਹੈ। ਬਰਤਾਨੀਆ ‘ਚ ਅਗਲੀ ਚਾਰ ਜੁਲਾਈ ਨੂੰ ਆਮ ਚੋਣਾਂ ਲਈ ਵੋਟਿੰਗ ਹੋਵੇਗੀ। ਕਈ ਮਹੀਨਿਆਂ ਤੋਂ ਕਿਆਸ-ਅਰਾਈਆਂ ‘ਤੇ ਵਿਰਾਮ ਲਗਾਉਂਦਿਆਂ ਬਰਤਾਨਵੀ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਸਮੇਂ ਤੋਂ ਪਹਿਲਾਂ ਚੋਣਾਂ ਦੀ ਤਰੀਕ ਦਾ ਐਲਾਨ ਕੀਤਾ। ਹਾਲਾਂਕਿ ਕੁਝ ਸਮਾਂ ਪਹਿਲਾਂ ਸੁਨਕ ਨੇ ਆਮ ਚੋਣਾਂ ਸਾਲ ਦੀ ਦੂਜੀ ਛਿਮਾਹੀ ‘ਚ ਕਰਵਾਏ ਜਾਣ ਦੀ ਗੱਲ ਕਹੀ ਸੀ। ਓਪੀਨੀਅਲ ਪੋਲ ‘ਚ ਪੱਛੜਨ ਕਾਰਨ ਇਸ ਨੂੰ ਉਨ੍ਹਾਂ ਦੀ ਪਾਰਟੀ ਦੀ ਜ਼ੋਖ਼ਮ ਭਰੀ ਰਣਨੀਤੀ ਮੰਨਿਆ ਜਾ ਰਿਹਾ ਹੈ।