ਸ੍ਰੀ ਮੁਕਤਸਰ ਸਾਹਿਬ, 23 ਮਈ (ਪੰਜਾਬ ਮੇਲ)- ਡਾਕਟਰ ਐਸ ਪੀ ਸਿੰਘ ਉਬਰਾਏ ਵੱਲੋਂ ਮਾਨਵਤਾ ਦੀ ਭਲਾਈ ਲਈ ਬਹੁਤ ਵੱਡਾ ਬੀੜਾਂ ਚੱਕਿਆ ਹੋਇਆ ਅਰਵਿੰਦਰ ਪਾਲ ਸਿੰਘ ਚਾਹਲ ਬੂੜਾ ਗੁੱਜਰ ਜ਼ਿਲਾ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਇਸ ਲੜੀ ਤਹਿਤ 100 ਦੇ ਕਰੀਬ ਸੰਨੀ ਓਬਰਾਏ ਕਲਿਨੀਕਲ ਲੈਬ ਅਤੇ ਡਾਇਗਨੋਸਟਿਕ ਸੈਂਟਰ ਖੋਲ ਕੇ ਬਹੁਤ ਹੀ ਸਸਤੇ ਰੇਟਾਂ ਤੇ ਖੂਨ ਟੈਸਟ ਕਰਕੇ ਆਮ ਲੋਕਾਂ ਨੂੰ ਸਹੂਲਤ ਦਿੱਤੀ ਗਈ ਹੈ ਸ੍ਰੀ ਮੁਕਤਸਰ ਸਾਹਿਬ ਵਿਚ ਵੀ ਪੰਜ ਸਾਲ ਪਹਿਲਾਂ ਲੈਬ ਖੋਲੀ ਗਈ ਸੀ ਇਸ ਸਮੇਂ ਦੌਰਾਨ 80000 ਦੇ ਕਰੀਬ ਲੋਕ ਇਨ੍ਹਾਂ ਸਸਤੇ ਰੇਟਾਂ ਦੇ ਲਾਭ ਲੈ ਚੁੱਕੇ ਹਨ। ਅੱਜ ਪੰਜ ਸਾਲ ਪੂਰੇ ਹੋਣ ਉਪਰੰਤ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਟੀਮ ਵਲੋਂ ਕੇਕ ਕੱਟਿਆ ਗਿਆ ਕੇਕ ਕੱਟਣ ਦੀ ਰਸਮ ਅੰਜੂ ਰਾਣੀ ਵੱਲੋਂ ਅਤੇ ਸਮੂਹ ਸਟਾਫ ਵੱਲੋਂ ਕੀਤੀ ਗਈ।ਇਸ ਮੌਕੇ ਗੁਰਬਿੰਦਰ ਸਿੰਘ ਬਰਾੜ ਇੰਚਾਰਜ ਸਾਊਥ ਵੈਸਟ ਮਾਲਵਾ ਜੋਨ, ਅਰਵਿੰਦਰ ਪਾਲ ਸਿੰਘ ਚਾਹਲ ਜ਼ਿਲਾ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ, ਮਲਕੀਤ ਸਿੰਘ ਰਿਟਾਇਰਡ ਬੈਕ ਮੈਨੇਜਰ, ਜਸਪਾਲ ਸਿੰਘ ਰਿਟਾਇਰਡ ਲੈਕਚਰਾਰ, ਚਰਨਜੀਤ ਸਿੰਘ, ਸੁਖਬੀਰ ਸਿੰਘ ਜੈਲਦਾਰ, ਮਾਸਟਰ ਰਜਿੰਦਰ ਸਿੰਘ, ਜਸਵਿੰਦਰ ਸਿੰਘ ਮਣਕੂ, ਮੈਡਮ ਹਰਿਦਰ ਕੋਰ, ਮੈਡਮ ਮਨਿੰਦਰ ਕੌਰ, ਅੰਜੂ ਰਾਣੀ ਲੈਬ ਟੈਕਨੀਸ਼ੀਅਨ, ਰਜਨੀ ਬਾਲਾ ਲੈਬ ਟੈਕਨੀਸ਼ੀਅਨ,ਭੁਪਿੰਦਰ ਸਿੰਘ ਲੈਬ ਟੈਕਨੀਸ਼ੀਅਨ, ਗੁਰਵਿੰਦਰ ਸਿੰਘ ਲੈਬ ਟੈਕਨੀਸ਼ੀਅਨ ਆਦਿ ਹਾਜ਼ਰ ਸਨ।