#PUNJAB

ਮੈਡੀਕਲ ਖੋਜ ਕਾਰਜਾਂ ਲਈ ਮ੍ਰਿਤਕ ਦੇਹ ਪ੍ਰਦਾਨੀ ਬੀਬੀ ਹਰਬੰਸ ਕੌਰ ਦਾ ਸਤਿਕਾਰ ਸਮਾਗਮ ਵੱਡੇ ਸੁਨੇਹੇ ਦੇ ਗਿਆ ਹੈ

ਫਗਵਾੜਾ, 21 ਅਪ੍ਰੈਲ (ਪੰਜਾਬ ਮੇਲ)- ਤਰਕਸ਼ੀਲ ਤੇ ਜਮਹੂਰੀ ਲਹਿਰ ਦੀ ਹਮਦਰਦ ਬੀਬੀ ਹਰਬੰਸ ਕੌਰ ਰਿਟਾਇਰਡ ਟੀਚਰ ਕੈਂਸਰ ਦੀ ਬੀਮਾਰੀ ਕਾਰਨ 12 ਅਪ੍ਰੈਲ ਨੂੰ ਸਦੀਵੀ ਵਿਛੋੜਾ ਦੇ ਗਏ ਸਨ । ਮ੍ਰਿਤਕ ਸਾਥੀ ਹਰਬੰਸ ਕੌਰ ਦੇ ਪਤੀ ਸੁਖਦੇਵ ਸਿੰਘ ਅਤੇ ਪਰਿਵਾਰ ਵਲੋਂ ਬੀਬੀ ਜੀ ਦੀ ਮ੍ਰਿਤਕ ਦੇਹ ਮੈਡੀਕਲ ਖੋਜ ਕਾਰਜਾਂ ਲਈ ਸੀ ਐਮ ਸੀ ( ਕ੍ਰਿਸ਼ਚੀਅਨ ਮੈਡੀਕਲ ਕਾਲਜ) ਲੁਧਿਆਣਾ ਨੂੰ ਪ੍ਰਦਾਨ ਕੀਤੀ ਗਈ । ਅੱਜ ਹਰਬੰਸ ਕੌਰ ਜੀਵਲੋਂ ਜਿਊਂਦੇ ਜੀਅ ਕੀਤੇ ਕਾਰਜਾਂ ਅਤੇ ਮੌਤੋਂ ਬਾਦ ਮ੍ਰਿਤਕ ਸਰੀਰ ਮੈਡੀਕਲ ਖੋਜਕਾਰਜਾਂ ਲਈ ਭੇਂਟ ਕਰਨ ਦੇ ਉਦਮੀ ਕਾਰਜ ਲਈ ਪਰੰਪਰਾਵਾਦੀ ਲੀਹਾਂ ਤੋਂ ਹਟ ਕੇ ਨਨਕਾਣਾ ਬਰਾਦਰੀ ਜੰਝਘਰ ਫਗਵਾੜਾ ਵਿਖੇ ਹਰਬੰਸ ਕੌਰ ਸਤਿਕਾਰ ਸਮਾਗਮ ਅਯੋਜਿਤ ਕੀਤਾ ਗਿਆ । ਇਸ ਸਮਾਗਮ ਵਿੱਚ ਤਰਕਸ਼ੀਲ ਲਹਿਰ , ਸਮਾਜਿਕ – ਜਮਹੂਰੀ ਜਥੇਬੰਦੀਆਂ ਅਤੇ ਰਿਸ਼ਤੇਦਾਰਾਂ ਤੇ ਸੰਗੀਆਂ ਸਾਥੀਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਸੱਭ ਤੋਂ ਪਹਿਲਾਂ ਆਏ ਲੋਕਾਂ ਨੇ ਖੜੇ ਹੋ ਕੇ ਦੋ ਮਿੰਟ ਦਾ ਮੋਨ ਧਾਰਕੇ ਬੀਬੀ ਜੀ ਨੂੰ ਨਮਨ ਕੀਤਾ ਅਤੇ ਫਿਰ ਫੋਟੋ ਨੂੰ ਫੁੱਲ ਅਰਪਿਤ ਕਰਕੇ ਸਤਿਕਾਰ ਭੇਂਟ ਕੀਤਾ। ਸਤਿਕਾਰ ਸਮਾਗਮ ਦੇ ਇਕੱਠ ਨੂੰ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੂਬਾ ਮੁਖੀ ਰਜਿੰਦਰ ਭਦੌੜ , ਜਮਹੂਰੀ ਅਧਿਕਾਰ ਸ਼ਭਾ ਦੇ ਆਗੂ ਬੂਟਾ ਸਿੰਘ ਮਹਿਦੂਦਪੁਰ , ਅਧਿਆਪਕ ਭਲਾਈ ਕਮੇਟੀ ਆਗੂ ਪ੍ਰਿੰਸੀਪਲ ਹਰਮੇਸ਼ ਪਾਠਕ , ਮਨਪ੍ਰੀਤ ਕੌਰ ਜਮਹੂਰੀ ਕਾਰਕੁੰਨ ,  ਮੈਗਜੀਨ ਵਰਗ ਚੇਤਨਾ ਦੇ  ਸੰਪਾਦਕ ਯਸ਼ਪਾਲ , ਤਰਕਸ਼ੀਲ ਆਗੂ ਸੁਰਜੀਤ ਟਿੱਬਾ ਅਤੇ ਬੀਬੀ ਜੀ ਦੇ ਦਾਮਾਦ ਡਾ ਪੰਕਜ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਹਰਬੰਸ ਕੌਰ ਨੇ ਜਿਊਂਦੇ ਜੀਅ ਲੰਬਾ ਸਮਾਂ ਅਧਿਆਪਨ ਦਾ ਕੰਮ ਬੜੀ ਇਮਾਨਦਾਰੀ ਨਾਲ ਕੀਤਾ , ਲੋਕ ਹਿਤਾਂ ਲਈ ਕੰਮ ਕਰਦੀਆਂ ਜਥੇਬੰਦੀਆਂ ਦਾ ਪੂਰਨ ਸਹਿਯੋਗ ਕੀਤਾ ਅਤੇ ਆਪਣੇ ਪਤੀ ਸੁਖਦੇਵ ਫਗਵਾੜਾ ਦੇ ਮੁਲਾਜਮ , ਜਮਹੂਰੀ ਲਹਿਰ ਤੇ ਤਰਕਸ਼ੀਲ ਕੰਮਾਂ ਲਈ ਮੋਢੇ ਨਾਲ ਮੋਢਾ ਲਾ ਕੇ ਖੜੀ ਰਹੀ । ਸੁਖਦੇਵ ਫਗਵਾੜਾ ਪਿਛਲੇ ਲੰਬੇ ਸਮੇਂ ਤੋਂ ਅੰਧ ਵਿਸ਼ਵਾਸ਼ ਤੇ ਵਹਿਮ ਭਰਮ ਖਿਲਾਫ ਕੰਮ ਕਰਦੀ ਤਰਕਸ਼ੀਲ ਲਹਿਰ ਦਾ ਆਗੂ ਰੋਲ ਨਿਭਾਉਂਦਾ ਆ ਰਿਹਾ ਹੈ । ਵਿਗਿਆਨਿਕ ਵਿਚਾਰਧਾਰਾ ਹਰ ਪ੍ਰਕਾਰ ਦੀ ਗੈਬੀ ਸ਼ਕਤੀਆਂ ਜਾਂ ਦੁਨੀਆਂ ਦੇ ਸਿਰਜਣਹਾਰ ਵਾਲੀਆਂ ਧਾਰਮਿਕ ਮਨੌਤਾਂ ਨੂੰ ਰੱਦ ਕਰਦੀ ਆ ਰਹੀ ਹੈ । ਲੋਕ ਹਿਤਾਂ ਨਾਲ ਧੁਰ ਅੰਦਰ ਤੱਕ ਜੁੜੀ ਹੋਈ ਹਰਬੰਸ ਕੌਰ ਦੇ ਪਰਿਵਾਰ ਸੁਖਦੇਵ ਸਿੰਘ , ਡਾ ਨਵਕਿਰਨ , ਡਾ ਪੰਕਜ , ਨਵਦੀਪ ਤੇ ਅਮਨਦੀਪ ਕੌਰ ਅਸਟ੍ਰੇਲੀਆਨੇ ਹਰਬੰਸ ਕੌਰ ਦੇ ਮਿਤਕ ਸਰੀਰ ਨੂੰ ਲੋਕ ਹਿਤਾਂ ਲਈ ਮੈਡੀਕਲ ਖੋਜ ਕਾਰਜਾਂ ਲਈ ਅਰਪਿਤ ਕਰਕੇ ਸਮਾਜ ਨੂੰ ਵੱਡੀ ਸੇਧ ਦਿੱਤੀ ਹੈ । ਬੁਲਾਰਿਆਂ ਹੋਰ ਕਿਹਾ ਸਰਕਾਰਾਂ ਦੀ ਲੋਕਾਂ ਪ੍ਰਤੀ ਬੇਰੁਖੀ ਕਾਰਨ ਲੋਕ ਬੀਮਾਰੀਆਂ , ਗਰੀਬੀ , ਬੇਰੁਜਗਾਰੀ ਦਾ ਸ਼ਿਕਾਰ ਹੋ ਰਹੇ ਹਨ ਅਤੇ ਸਰਕਾਰਾਂ ਸਰਮਾਏਦਾਰਾਂ ਦੇ ਹਿਤਾਂ ਨੂੰ ਤਰਜੀਹਾਂ ਦੇ ਰਹੀ ਹੈ । ਲੋਕਾਂ ਨੂੰ ਅਣਗੋਲਿਆ ਕਰਨ ਵਾਲੀਆਂ ਹਕੂਮਤਾਂ ਧਾਰਮਿਕ ਜਨੂੰਨ ਅਤੇ ਅੰਧਵਿਸ਼ਵਾਸ਼ੀ ਪਰੰਪਰਰਾਵਾਂ ਦੀ ਆੜ ਹੇਠ ਆਪਣੇ ਗੁਨਾਹ ਛੁਪਾਉਂਦੀਆਂ ਹਨ ਅਤੇ ਲੋਕਾਂ ਦੇ ਦਿਮਾਗ ਨੂੰ ਖੁੰਡਾ ਕਰਦੀਆਂ ਹਨ ਤਾਂ ਜੋ ਲੋਕ ਕਿਤੇ ਵਿਗਿਆਨਿਕ ਵਿਚਾਰਧਾਰਾ ਨਾਲ ਲੈਸ ਹੋ ਕੇ ਲੁਟੇਰਿਆਂ ਤੇ ਲੁਟੇਰੀ ਵਿਵਸਥਾ ਖਿਲਾਫ ਅਵਾਜ ਬੁਲੰਦ ਨਾ ਕਰ ਸਕਣ । ਇਹ ਸਤਿਕਾਰ ਸਮਾਗਮ ਧਾਰਮਿਕ ਰਸਮਾਂ ਰਿਵਾਜਾਂ ਤੋਂ ਰਹਿਤ ਹੈ ਕਿਉਂਕਿ ਅਸੀ ਸਮਝਦੇ ਹਾਂ ਕਿ ਇਹ ਰਸਮਾਂ ਰਿਵਾਜ ਮਨੁੱਖੀ ਸਮਾਜ ਦੀ ਉਨਤੀ ਵਿੱਚ ਕੋਈ ਰੋਲ ਨਹੀਂ ਨਿਭਾਉਂਦੇ ਸਗੋਂ ਉਲਟਾ ਕਾਰਨਾਂ ਉਤੇ ਪਰਦਾ ਪਾਉਂਦੇ ਹਨ ਅਤੇ ਗੁਨਾਹਾਂ ਦੇ ਜਿੰਮੇਵਾਰਾਂ ਹਾਕਮਾਂ ਲਈ ਢਾਲ ਬਣਦੇ ਹਨ । ਬੁਲਾਰਿਆਂ ਲੋਕਾਂ ਨੂੰ ਸੁਨੇਹਾ ਦਿੱਤਾ ਕਿ  ਸਮਾਜ ਨੂੰ ਜਿਊਣਯੋਗ ਬਨਾਉਣ ਲਈ ਸਾਨੂੰ ਹਰ ਪ੍ਰਕਾਰ ਦੇ ਅੰਧ ਵਿਸ਼ਵਾਸ਼ ਅਤੇ ਵਹਿਮ ਭਰਮ ਤੋਂ ਲੋਕਾਂ ਨੂੰ ਮੁਕਤ ਹੋਣਾ ਚਾਹੀਦਾ ਅਤੇ ਵਿਗਿਆਨਿਕ ਵਿਚਾਰਾਂ ਦੇ ਧਾਰਨੀ ਬਣ ਕੇ ਸਮਾਜਿਕ ਤਬਦੀਲੀ ਕਰਨੀ ਚਾਹੀਦੀ ਹੈ ।ਬੀਬੀ ਜੀ ਦੇ ਪੁੱਤ ਭਤੀਜੇ ਜਸਬੀਰ ਨੰਬਰਦਾਰ ਨੇ ਇੱਕ ਭਾਵ ਭਿੰਨੀ ਕਵਿਤਾ ਪੇਸ਼ ਕਰਕੇ ਮਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ।ਦੇਸ਼ ਵਿਦੇਸ਼ ਤੋਂ ਪਰਾਪਤ ਸ਼ੋਕ ਸੰਦੇਸ਼ਾਂ ਰਾਹੀਂ ਪੰਜਾਬ ਲੋਕ ਸਭਿਆਚਾਰਕ ਮੰਚ  , ਦੇਸ਼ ਭਗਤ ਯਾਦਗਰ ਕਮੇਟੀ ਜਲੰਧਰ , ਭਗਵੰਤ ਸਿੰਘ ਯੂ ਕੇ ,ਬਾਈ ਅਵਤਾਰ ਕਨੇਡਾ , ਤਰਕਸ਼ੀਲ ਸੁਸਾਇਟੀ ਕਨੇਡਾ ,  ਡਾ ਨਵਸ਼ਰਨ, ਡਾ ਅਰੀਤ  , ਡਾ ਪਰਮਿੰਦਰ ਸਿੰਘ ਅਮਰਿਤਸਰ , ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ,ਡੀ ਐਮ ਐਫ ਫਗਵਾੜਾ , ਸਰਕਾਰੀ ਸੀਨੀਅਰ ਸਕੰਡਰੀ ਸਕੂਲ ਭੁਲਾਰਾਏ ਦਾ ਸਟਾਫ , ਡੀ ਟੀ ਐਫ ਜਿਲਾ ਜਲੰਧਰ ,ਏਸ਼ੀਅਨ ਰੈਸ਼ਨਲਿਸਟ ਸੁਸਾਇਟੀ ਬਰਟੇਨ ,ਪੰਜਾਬ ਖੇਤ ਮਜਦੂਰ ਯੂਨੀਅਨ , ਡੀ ਟੀ ਐਫ ਪ੍ਰਧਾਨ  ਦਿਗਵਿਜੇਪਾਲ ,ਜਨਰਲ ਸਕਤਰ ਬਲਵੀਰ ਚੰਦ ਲੋਗੋਵਾਲ , ਪੰਜਾਬ ਵੈਲਫੇਅਰ ਪੈਨਸ਼ਨਰਜ ਐਸੋਸੀਏਸਨ ਫਗਵਾੜਾ ਆਦਿ ਦੇ ਨੇ ਹਰਬੰਸ ਕੌਰ ਦੇ ਕੰਮਾਂ ਨੂੰ ਸਲੂਟ ਕਰਦੇ ਹੋਏ  ਪਰਿਵਾਰ ਨਾਲ ਹਮਦਰਦੀ ਪ੍ਰਗਟਾਈ । ਸਮਾਗਮ ਵਿੱਚ ਵਿਸੇਸ਼ ਤੌਰ ਤੇ ਤਰਕਸ਼ੀਲ ਸੁਸਾਇਟੀ ਦੇ ਸੂਬਾ ਆਗੂ ਹੇਮਰਾਜ ਸਟੈਨੋ , ਰਾਜਪਾਲ ਸਿੰਘ , ਗੁਰਪ੍ਰੀਤ ਸ਼ੈਹਣਾ ,ਜੋਗਿੰਦਰ ਕੁਲੇਵਾਲ , ਜਮਹੂਰੀ ਲਹਿਰ ਦੇ ਆਗੂ ਅਮੇਲਕ ਸਿੰਘ ,ਮਜਦੂਰ ਆਗੂ ਹਰਮੇਸ਼ ਮਾਲੜੀ, ਐਡਵੋਕੇਟ ਐਸ ਐਲ ਵਿਰਦੀ , ਹਲਕਾ ਐਮ ਐਲ ਏ ਬਲਵਿੰਦਰ ਸਿੰਘ ਧਾਲੀਵਾਲ , ਦਿਲਬਾਗ ਸਿੰਘ ਰਿਟਾਇਰਡ ਜਿਲਾ ਸਿਖਿਆ ਅਫਸਰ , ਜਰਨੌਲ ਸਿੰਘ ਰਿਟਾਇਰਡ ਜਿਲਾ ਸਿਖਿਆ ਅਫਸਰ , ਸੁਖਵਿੰਦਰ ਬਾਗਪੁਰ , ਲੇਖਕ ਸੁਮੀਤ ਸਿੰਘ ਅੰਮ੍ਰਿਤਸਰ , ਸੱਤਪਾਲ ਸਲੋਹ ,ਡੀ ਟੀ ਐਫ ਆਗੂ ਗੁਰਮੀਤ ਕੋਟਲੀ ਅਤੇ ਮਾਸਟਰ ਅਵਤਾਰ ਲਾਲ , ਵਿਜੇ ਰਾਹੀ ਜਲੰਧਰ , ਬਲਵਿੰਦਰ ਬੁਲੋਵਾਲ, ਸੁਖਜੀਤ ਸਿੰਘ ਭੁੰਗਾ , ਪ੍ਰਿੰਸੀਪਲ ਮਨਜੀਤ ਸਿੰਘ  , ਪੈਨਸ਼ਨਰ ਆਗੂ ਕੁਲਦੀਪ ਸਿੰਘ ਕੌੜਾ , ਮੋਹਨ ਸਿੰਘ ਭੱਟੀ ਮਾ ਕਰਨਾਲ ਸਿੰਘ ਸੰਧੂ , ਰਾਮਲਾਲ ਖਲਵਾੜਾ ,ਚੈਨ ਸਿੰਘ , ਆਤਮਾ ਰਾਮ ਰਸ਼ਪਾਲ , ਪ੍ਰੀਤਮ ਸਿੰਘ ਨਗਦੀ ਪੁਰ , ਤਰਕਸ਼ੀਲ ਆਗੂ ਜਗਦੀਸ਼ ਲਾਲ ਨਵਾਂ ਸ਼ਹਿਰ , ਸੁਰਿੰਦਰ ਪਾਲ ਪੱਦੀ , ਸੁਰਿੰਦਰ ਦੁਸਾਝ , ਅਵਿਨਾਸ਼ ਹਰਦਾਸਪੁਰ , ਬਲਵਿੰਦਰ ਪ੍ਰੀਤ , ਮਾ ਗਿਆਨ ਚੰਦ , ਗੁਰਮੀਤ ਸਿੰਘ ਰੱਤੂ  ਆਦਿ ਵਿਸੇਸ਼ ਤੌਰ ਤੇ ਪਹੁੰਚੇ ਹੋਏ ਸਨ ।ਸਟੇਜ ਸਕੱਤਰ ਦੀ ਭੂਮਿਕਾ ਤਰਕਸ਼ੀਲ ਆਗੂ ਜਸਵਿੰਦਰ ਸਿੰਘ ਫਗਵਾੜਾ ਨੇ ਨਿਭਾਈ ।