-ਯੂਕਰੇਨ ਨੇ ਜਹਾਜ਼ ਫੁੰਡਣ ਦਾ ਕੀਤਾ ਦਾਅਵਾ
ਮਾਸਕੋ, 19 ਅਪ੍ਰੈਲ (ਪੰਜਾਬ ਮੇਲ)- ਰੂਸੀ ਹਵਾਈ ਫ਼ੌਜ ਨੇ ਅੱਜ ਆਪਣਾ ਤੁਪੋਲੇਵ ਟੂ-22ਐੱਮ ਸੁਪਰਸੋਨਿਕ ਬੰਬਾਰ ਜਹਾਜ਼ ਗੁਆ ਲਿਆ। ਮਾਸਕੋ ਵਿਚ ਰੱਖਿਆ ਮੰਤਰਾਲੇ ਨੇ ਕਿਹਾ ਕਿ ਇਹ ਹਾਦਸਾ ਤਕਨੀਕੀ ਕਾਰਨ ਕਰਕੇ ਹੋਇਆ ਹੈ ਪਰ ਯੂਕਰੇਨ ਨੇ ਕਿਹਾ ਕਿ ਜਹਾਜ਼ ਨੂੰ ਉਸ ਨੇ ਡੇਗਿਆ ਹੈ। ਰੂਸ ਅਨੁਸਾਰ ਜਹਾਜ਼ ਲੜਾਈ ਮਿਸ਼ਨ ਤੋਂ ਵਾਪਸ ਆਉਂਦੇ ਸਮੇਂ ਦੱਖਣੀ ਰੂਸ ਦੇ ਸਤਾਵਰੋਪੋਲ ਖੇਤਰ ਵਿਚ ਡਿੱਗ ਗਿਆ। ਚਾਲਕ ਦਲ ਦੇ ਚਾਰ ਮੈਂਬਰ ਬਾਹਰ ਨਿਕਲ ਗਏ ਸਨ ਅਤੇ ਤਿੰਨ ਨੂੰ ਬਚਾਅ ਲਿਆ ਗਿਆ ਤੇ ਇਕ ਦੀ ਮੌਤ ਹੋ ਗਈ। ਜਹਾਜ਼ ਵਿਚ ਗੋਲਾ ਬਾਰੂਦ ਨਹੀਂ ਸੀ।