-ਭਾਰਤੀ ਦੂਤਘਰ ਵੱਲੋਂ ਗ਼ੈਰਜ਼ਰੂਰੀ ਯਾਤਰਾ ਤੋਂ ਗੁਰੇਜ਼ ਕਰਨ ਦੀ ਹਦਾਇਤ
ਅਬੂ ਧਾਬੀ, 19 ਅਪ੍ਰੈਲ (ਪੰਜਾਬ ਮੇਲ)- ਯੂ.ਏ.ਈ. ਵਿਚ ਭਾਰਤੀ ਦੂਤਘਰ ਨੇ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਯਾਤਰਾ ਕਰਨ ਵਾਲੇ ਜਾਂ ਇਸ ਤੋਂ ਲੰਘਣ ਵਾਲੇ ਭਾਰਤੀ ਯਾਤਰੀਆਂ ਨੂੰ ਸ਼ਹਿਰ ਵਿਚ ਇਸ ਹਫਤੇ ਭਾਰੀ ਬਾਰਸ਼ ਤੋਂ ਬਾਅਦ ਕੰਮਕਾਜ ਆਮ ਹੋਣ ਤੱਕ ਗੈਰ-ਜ਼ਰੂਰੀ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਹੈ। ਸੰਯੁਕਤ ਅਰਬ ਅਮੀਰਾਤ ਇਸ ਹਫਤੇ ਰਿਕਾਰਡ ਬਾਰਸ਼ ਤੋਂ ਕਾਰਨ ਜਨਜੀਵਨ ਪ੍ਰਭਾਵਿਤ ਹੋ ਗਿਆ ਹੈ। ਐਡਵਾਈਜ਼ਰੀ ਵਿਚ ਦੂਤਘਰ ਨੇ ਕਿਹਾ ਕਿ ਸੰਯੁਕਤ ਅਰਬ ਅਮੀਰਾਤ ਦੇ ਅਧਿਕਾਰੀ ਸੰਚਾਲਨ ਨੂੰ ਆਮ ਬਣਾਉਣ ਲਈ 24 ਘੰਟੇ ਕੰਮ ਕਰ ਰਹੇ ਹਨ। ਹਵਾਈ ਅੱਡੇ ਦੇ ਅਧਿਕਾਰੀਆਂ ਨੇ ਸਲਾਹ ਦਿੱਤੀ ਹੈ ਕਿ ਯਾਤਰੀ ਹਵਾਈ ਅੱਡੇ ਦੀ ਰਵਾਨਗੀ ਦੀ ਮਿਤੀ ਅਤੇ ਸਮੇਂ ਬਾਰੇ ਸਬੰਧਤ ਏਅਰਲਾਈਨਾਂ ਤੋਂ ਅੰਤਮ ਪੁਸ਼ਟੀ ਹੋਣ ਤੋਂ ਬਾਅਦ ਹੀ ਯਾਤਰਾ ਕਰਨ।