ਨਵੀਂ ਦਿੱਲੀ, 12 ਅਪ੍ਰੈਲ (ਪੰਜਾਬ ਮੇਲ)- ਬਰਤਾਨੀਆ ਨੇ ਲਿੰਡੀ ਕੈਮਰੂਨ ਨੂੰ ਭਾਰਤ ‘ਚ ਆਪਣਾ ਨਵਾਂ ਹਾਈ ਕਮਿਸ਼ਨਰ ਨਿਯੁਕਤ ਕੀਤਾ ਹੈ। ਕੈਮਰੂਨ ਮੌਜੂਦਾ ਹਾਈ ਕਮਿਸ਼ਨਰ ਐਲੇਕਸ ਐਲਿਸ ਦੀ ਥਾਂ ਲਵੇਗੀ। ਭਾਰਤ ‘ਚ ਬਰਤਾਨਵੀ ਦੂਤਾਵਾਸ ਨੇ ਅੱਜ ਜਾਰੀ ਬਿਆਨ ‘ਚ ਕਿਹਾ, ‘ਲਿੰਡੀ ਕੈਮਰੂਨ ਨੂੰ ਐਲੇਕਸ ਐਲਿਸ ਦੀ ਥਾਂ ਭਾਰਤ ਗਣਰਾਜ ‘ਚ ਬਰਤਾਨੀਆ ਦਾ ਹਾਈ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਐਲਿਸ ਨੂੰ ਕੋਈ ਹੋਰ ਕੂਟਨੀਤਕ ਜ਼ਿੰਮੇਵਾਰੀ ਸੌਂਪੀ ਜਾਵੇਗੀ।’ ਕੈਮਰੂਨ ਇਸੇ ਮਹੀਨੇ ਆਪਣਾ ਕਾਰਜਭਾਰ ਸੰਭਾਲ ਲਵੇਗੀ। ਉਹ 2020 ਤੋਂ ਬਰਤਾਨੀਆ ਦੇ ਕੌਮੀ ਸਾਈਬਰ ਸੁਰੱਖਿਆ ਕੇਂਦਰ ਦੇ ਮੁੱਖ ਕਾਰਜਕਾਰੀ ਵਜੋਂ ਸੇਵਾਵਾਂ ਨਿਭਾ ਰਹੀ ਹੈ।