#PUNJAB

ਡੇਰਾਬੱਸੀ ’ਚ ਕੈਮੀਕਲ ਫੈਕਟਰੀ ਨੂੰ ਲੱਗੀ ਭਿਆਨਕ ਅੱਗ

ਡੇਰਾਬੱਸੀ, 8 ਅਪ੍ਰੈਲ (ਪੰਜਾਬ ਮੇਲ)– ਇਥੇ ਗੁਲਾਬਗੜ੍ਹ-ਬੇਹੜਾ ਸੜਕ ’ਤੇ ਮੱਗੋ ਕੈਮੀਕਲ ਫੈਕਟਰੀ ਵਿੱਚ ਅੱਜ ਬਾਅਦ ਦੁਪਹਿਰ ਅਚਾਨਕ ਅੱਗ ਲੱਗ ਗਈ। ਫੈਕਟਰੀ ਮਾਲਕਾਂ ਅਤੇ ਕਰਮੀਆਂ ਵਲੋਂ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਤੇਜ਼ ਹਵਾ ਕਾਰਨ ਕੁਝ ਮਿੰਟਾਂ ਵਿੱਚ ਅੱਗ ਵਿਆਪਕ ਪੱਧਰ ’ਤੇ ਫ਼ੈਲ ਗਈ। ਫਾਇਰ ਬ੍ਰਿਗੇਡ ਕਰਮੀਆ ਨੇ ਮੌਕੇ ’ਤੇ ਮੌਜੂਦ ਪਹੁੰਚ ਕੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਖ਼ਬਰ ਲਿਖੇ ਜਾਣ ਤੱਕ ਅੱਗ ਪੂਰੀ ਤਰ੍ਹਾਂ ਭੜਕੀ ਹੋਈ ਸੀ। ਜਾਨੀ ਨੁਕਸਾਨ ਦਾ ਬਚਾਅ ਰਿਹਾ ਪਰ ਫੈਕਟਰੀ ਮਾਲਕਾਂ ਮੁਤਾਬਕ ਅੱਗ ਕਾਰਨ ਆਰਥਿਕ ਨੁਕਸਾਨ ਕਾਫ਼ੀ ਹੋਇਆ ਹੈ।