ਵਾਸ਼ਿੰਗਟਨ, 4 ਅਪ੍ਰੈਲ (ਪੰਜਾਬ ਮੇਲ)- ਵਿਸ਼ਵ ਬੈਂਕ ਨੇ 2024 ਵਿਚ ਭਾਰਤੀ ਅਰਥਚਾਰੇ ਦੀ ਵਿਕਾਸ ਦਰ 7.5 ਫ਼ੀਸਦੀ ਰਹਿਣ ਦਾ ਅਨੁਮਾਨ ਲਾਇਆ ਹੈ। ਇਸ ਨੇ ਆਪਣੇ ਪੁਰਾਣੇ ਅਨੁਮਾਨ ਨੂੰ 1.2 ਫੀਸਦੀ ਤੱਕ ਸੋਧਿਆ ਹੈ। ਦੱਖਣੀ ਏਸ਼ੀਆ ਦੀ ਵਿਕਾਸ ਦਰ ‘ਤੇ ਜਾਰੀ ਤਾਜ਼ਾ ਜਾਣਕਾਰੀ ‘ਚ ਵਿਸ਼ਵ ਬੈਂਕ ਨੇ ਕਿਹਾ ਕਿ 2024 ‘ਚ ਦੱਖਣੀ ਏਸ਼ੀਆ ‘ਚ ਵਿਕਾਸ ਦਰ ਦੇ 6.0 ਫੀਸਦੀ ਤੱਕ ਮਜ਼ਬੂਤ ਹੋਣ ਦੀ ਉਮੀਦ ਹੈ। ਇਹ ਮੁੱਖ ਤੌਰ ‘ਤੇ ਭਾਰਤ ਵਿਚ ਮਜ਼ਬੂਤ ਵਿਕਾਸ ਅਤੇ ਪਾਕਿਸਤਾਨ ਅਤੇ ਸ੍ਰੀਲੰਕਾ ਵਿਚ ਆਰਥਿਕਤਾ ਪਟੜੀ ‘ਤੇ ਆਉਣ ਕਾਰਨ ਸੰਭਵ ਹੋਵੇਗਾ। ਰਿਪੋਰਟ ਮੁਤਾਬਕ ਅਗਲੇ ਦੋ ਸਾਲਾਂ ਤੱਕ ਦੱਖਣੀ ਏਸ਼ੀਆ ਦੁਨੀਆਂ ਦਾ ਸਭ ਤੋਂ ਤੇਜ਼ੀ ਨਾਲ ਵਿਕਾਸ ਕਰਨ ਵਾਲਾ ਖੇਤਰ ਬਣੇ ਰਹਿਣ ਦੀ ਉਮੀਦ ਹੈ। ਸਾਲ 2025 ਵਿਚ ਵਿਕਾਸ ਦਰ 6.1 ਫੀਸਦੀ ਰਹਿਣ ਦਾ ਅਨੁਮਾਨ ਹੈ।