#INDIA

Election ਕਮਿਸ਼ਨ ਵਲੋਂ ਨੀਲਗਿਰੀ ਫਲਾਇੰਗ ਸਕੁਐਡ ਦਾ ਮੁਖੀ ਮੁਅੱਤਲ

ਨਵੀਂ ਦਿੱਲੀ, 30 ਮਾਰਚ (ਪੰਜਾਬ ਮੇਲ)- ਚੋਣ ਕਮਿਸ਼ਨ ਨੇ ਡੀ.ਐੱਮ.ਕੇ. ਉਮੀਦਵਾਰ ਦੇ ਵਾਹਨ ਦੀ ਜਾਂਚ ਵਿਚ ਢਿੱਲ ਵਰਤਣ ਦੇ ਦੋਸ਼ ਹੇਠ ਨੀਲਗਿਰੀ ਫਲਾਇੰਗ ਸਕੁਐਡ ਦੇ ਮੁਖੀ ਨੂੰ ਮੁਅੱਤਲ ਕਰ ਦਿੱਤਾ ਹੈ। ਭਾਰਤੀ ਚੋਣ ਕਮਿਸ਼ਨ (ਈ.ਸੀ.ਆਈ.) ਨੇ ਸ਼ਨਿੱਚਰਵਾਰ ਨੂੰ ਡੀ.ਐੱਮ.ਕੇ. ਪਾਰਟੀ ਦੇ ਉਮੀਦਵਾਰ ਥਿਰੂ ਏ ਰਾਜਾ ਦੇ ਕਾਫ਼ਲੇ ਦੀ ਜਾਂਚ ਨਾ ਕਰਨ ਲਈ ਤਾਮਿਲਨਾਡੂ ਵਿਚ ਨੀਲਗਿਰੀਜ਼ ਦੀ ਫਲਾਇੰਗ ਸਕੁਐਡ ਟੀਮ ਦੇ ਮੁਖੀ ਨੂੰ ਮੁਅੱਤਲ ਕੀਤਾ। ਇਹ ਕਾਰਵਾਈ ਮੀਡੀਆ ਰਿਪੋਰਟਾਂ ਦੇ ਆਧਾਰ ‘ਤੇ ਕੀਤੀ ਗਈ ਹੈ। ਚੋਣ ਕਮਿਸ਼ਨ ਨੇ ਪੂਰੀ ਟੀਮ ਨੂੰ ਬਦਲ ਦਿੱਤਾ ਹੈ। ਇਸ ਤੋਂ ਬਾਅਦ ਖਰਚਾ ਨਿਗਰਾਨ ਨੇ ਵੀ ਮੌਕੇ ‘ਤੇ ਜਾ ਕੇ ਪੁੱਛਗਿੱਛ ਕੀਤੀ। ਉਨ੍ਹਾਂ ਨੇ ਵੀਡੀਓ ਨਿਗਰਾਨੀ ਟੀਮਾਂ ਵਲੋਂ ਰਿਕਾਰਡ ਕੀਤੇ ਗਏ ਦੋ ਵੀਡੀਓਜ਼ ਵੀ ਦੇਖੇ, ਜਿਨ੍ਹਾਂ ਵਿਚ ਕਾਫ਼ਲੇ ਵਿਚ ਮੌਜੂਦ ਹੋਰ ਕਾਰਾਂ ਦੀ ਵੀ ਚੈਕਿੰਗ ਨਹੀਂ ਕੀਤੀ ਗਈ।