ਸਰੀ, 19 ਮਾਰਚ (ਹਰਦਮ ਮਾਨ/ਪੰਜਾਬ ਮੇਲ)- ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਦੀ ਮੀਟਿੰਗ ਸੀਨੀਅਰ ਸੈਂਟਰ, ਸਰੀ ਵਿਖੇ ਹੋਈ। ਅੰਤਰ-ਰਾਸ਼ਟਰੀ ਨਾਰੀ ਦਿਵਸ ਨੂੰ ਸਮਰਪਿਤ ਇਸ ਮੀਟਿੰਗ ਵਿੱਚ ਐਡਵੋਕੇਟ ਸੋਹਣ ਸਿੰਘ ਜੌਹਲ ਦਾ ਕਾਵਿ ਸੰਗ੍ਰਹਿ “ਪਾਣੀ ਪੰਜੇ ਦਰਿਆਵਾਂ ਦੇ” ਲੋਕ ਅਰਪਣ ਕੀਤਾ ਗਿਆ। ਮੀਟਿੰਗ ਦੀ ਪ੍ਰਧਾਨਗੀ ਪ੍ਰਿਤਪਾਲ ਗਿੱਲ, ਪਲਵਿੰਦਰ ਸਿੰਘ ਰੰਧਾਵਾ, ਐਡਵੋਕੇਟ ਸੋਹਣ ਸਿੰਘ ਜੌਹਲ ਅਤੇ ਪ੍ਰਿੰਸੀਪਲ ਰਣਜੀਤ ਸਿੰਘ ਪੰਨੂ ਨੇ ਕੀਤੀ।
ਪੁਸਤਕ “ਪਾਣੀ ਪੰਜ ਦਰਿਆਵਾਂ ਦੇ “ ਰਿਲੀਜ਼ ਕਰਨ ਦੀ ਰਸਮ ਉਪਰੰਤ ਇਸ ਪੁਸਤਕ ਬਾਰੇ ਪ੍ਰਿਤਪਾਲ ਗਿੱਲ, ਸੁਰਜੀਤ ਸਿੰਘ ਮਾਧੋਪੁਰੀ ਅਤੇ ਪ੍ਰੋ. ਕਸ਼ਮੀਰਾ ਸਿੰਘ ਨੇ ਪਰਚੇ ਪੜ੍ਹੇ।
ਉਪਰੰਤ ਕਵੀ ਦਰਬਾਰ ਹੋਇਆ ਜਿਸ ਵਿਚ ਪਲਵਿੰਦਰ ਸਿੰਘ ਰੰਧਾਵਾ, ਡਾਕਟਰ ਪਾਲ ਬਿਲਗਾ, ਕਰਮ ਸਿੰਘ ਹੀਰ, ਜਿਲਾ ਸਿੰਘ, ਹਰਵਿੰਦਰ ਕੌਰ ਨਿੱਕੀ, ਦਵਿੰਦਰ ਕੌਰ ਜੌਹਲ, ਨਰਿੰਦਰ ਸਿੰਘ ਪੰਨੂ, ਹਰਸ਼ਰਨ ਕੌਰ, ਦਰਸ਼ਨ ਸੰਘਾ, ਨਰਿੰਦਰ ਬਾਹੀਆ, ਪ੍ਰਿਤਪਾਲ ਗਿੱਲ, ਸੁਰਜੀਤ ਸਿੰਘ ਮਾਧੋਪੁਰੀ, ਪ੍ਰੋ: ਕਸ਼ਮੀਰਾ ਸਿੰਘ, ਐਡਵੋਕੇਟ ਸੋਹਣ ਸਿੰਘ ਜੌਹਲ,ਧਰਮ ਪਤਨੀ ਸੁਖਵਿੰਦਰ ਸਿੱਧੂ, ਹਰਪਾਲ ਸਿੰਘ ਬਰਾੜ, ਇੰਦਰਦੀਤ ਸਿੰਘ ਧਾਮੀ, ਗੁਰਮੀਤ ਕਾਲਕਟ, ਮਨਜੀਤ ਸਿੰਘ ਮੱਲਾ, ਹਰਜਿੰਦਰ ਸਿੰਘ ਚੀਮਾ, ਦਵਿੰਦਰ ਕੌਰ, ਗੁਰਵਿੰਦਰ ਸਿੰਘ ਜੌਹਲ, ਹਰਪ੍ਰੀਤ ਕੌਰ, ਸਰਬਜੀਤ ਕੌਰ, ਕਿਰਨਦੀਪ ਕੌਰ ਜੌਹਲ, ਕਮਲਪ੍ਰੀਤ ਕੌਰ ਜੌਹਲ, ਦਲਬਾਰਾ ਸਿੰਘ ਗਰਚਾ, ਤਨਵੀਰ ਸਿੰਘ ਜੌਹਲ, ਗੁਰਪ੍ਰੀਤ ਸਿੰਘ ਜੌਹਲ, ਗੁਰਦੀਪ ਸਿੰਘ, ਮਨਜੀਤ ਸਿੰਘ, ਖੁਸ਼ਪਾਲ ਸਿੰਘ ਟੌਂਕ, ਨਿਰਮਲ ਗਿੱਲ, ਨਾਹਰ ਸਿੰਘ ਢੇਸਾ, ਸੋਹਣ ਢੇਸਾ, ਹਰਵਿੰਦਰ ਸਿੰਘ, ਅਵਤਾਰ ਸਿੰਘ ਢਿੱਲੋਂ, ਡਾ.ਮਾਂਗਟ, ਅਮਰਜੀਤ ਕੌਰ ਮਾਂਗਟ ਨੇ ਆਪਣੀਆਂ ਕਾਵਿ ਰਚਨਾਵਾਂ ਪੇਸ਼ ਕੀਤੀਆਂ।
ਸੋਹਣ ਸਿੰਘ ਜੌਹਲ ਨੇ ਸੀਨੀਅਰ ਸੈਂਟਰ ਦੇ ਅਹੁਦੇਦਾਰਾਂ ਨੂੰ ਆਪਣੀਆਂ ਪੁਸਤਕਾਂ ਭੇਂਟ ਕੀਤੀਆਂ। ਅੰਤ ਵਿਚ ਸਭਾ ਦੇ ਪ੍ਰਧਾਨ ਪ੍ਰਿਤਪਾਲ ਗਿੱਲ ਨੇ ਸਭਨਾਂ ਦਾ ਧੰਨਵਾਦ ਕੀਤਾ। ਸਟੇਜ ਦਾ ਸੰਚਾਲਨ ਸਭਾ ਦੇ ਸਕੱਤਰ ਪਲਵਿੰਦਰ ਸਿੰਘ ਰੰਧਾਵਾ ਨੇ ਬਾਖੂਬੀ ਕੀਤਾ।