ਬੰਗਾ, 25 ਮਾਰਚ (ਪੰਜਾਬ ਮੇਲ)- ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਲਈ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਸੰਭਾਵੀ ਉਮੀਦਵਾਰਾਂ ਦੀ ਗਿਣਤੀ ਬਾਕੀ ਹਲਕਿਆਂ ਨਾਲੋਂ ਵੱਧ ਹੈ। ਇਨ੍ਹਾਂ ਵਿਚ ਪਾਰਟੀ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ, ਪਾਰਟੀ ਦੇ ਸੱਭਿਆਚਾਰਕ ਵਿੰਗ ਦੇ ਮੋਹਰੀ ਦੀਪਕ ਬਾਲੀ ਅਤੇ ਮਿਲਕਫੈੱਡ ਦੇ ਚੇਅਰਮੈਨ ਨਰਿੰਦਰ ਸਿੰਘ ਸ਼ੇਰਗਿੱਲ ਸ਼ਾਮਲ ਹਨ। ਕੰਗ ਪਹਿਲਾਂ ਹੀ ਪਾਰਟੀ ਵੱਲੋਂ ਆਨੰਦਪੁਰ ਸਾਹਿਬ ਲੋਕ ਸਭਾ ਦੇ ਇੰਚਾਰਜ ਲਾਏ ਹੋਏ ਹਨ। ਇਸ ਦੇ ਨਾਲ ਉਨ੍ਹਾਂ ਦੇ ਹਲਕੇ ਦੇ ਸਾਰੇ ਵਿਧਾਨ ਸਭਾ ਹਲਕਿਆਂ ਵਿਚ ਨਵੇਂ ਸਾਲ ਦੇ ਸ਼ੁਭ ਕਾਮਨਾਵਾਂ ਦੇ ਬੋਰਡ ਲੱਗੇ ਹੋਏ ਹਨ। ਇਵੇਂ ਸੋਸ਼ਲ ਮੀਡੀਆ ‘ਤੇ ਪਾਰਟੀ ਦੇ ਕੌਮੀ ਅਤੇ ਸੂਬਾਈ ਆਗੂਆਂ ਦੇ ਕਰੀਬ ਨਜ਼ਰ ਆਉਂਦੇ ਦੀਪਕ ਬਾਲੀ ਦੀ ਦਾਅਵੇਦਾਰੀ ਵੀ ਚਰਚਾ ‘ਚ ਹੈ। ਉਨ੍ਹਾਂ ਇਸ ਵਾਰ ਕੌਮਾਂਤਰੀ ਮਾਂ-ਬੋਲੀ ਦਿਵਸ ਮੌਕੇ ਆਨੰਦਪੁਰ ਸਾਹਿਬ ਹਲਕੇ ਅੰਦਰ ‘ਪੰਜਾਬੀ ਪ੍ਰਚਾਰ ਯਾਤਰਾ’ ਰਾਹੀਂ ਆਪਣੀ ਦਾਅਵੇਦਾਰੀ ਦੇ ਸੰਕੇਤ ਦੇ ਦਿੱਤੇ ਸਨ।
ਉਧਰ, ਨਰਿੰਦਰ ਸਿੰਘ ਸ਼ੇਰਗਿੱਲ ਇਸੇ ਹਲਕੇ ਤੋਂ 2019 ‘ਚ ਪਹਿਲਾਂ ਵੀ ਚੋਣ ਲੜ ਚੁੱਕੇ ਹਨ। ਉਨ੍ਹਾਂ ਦੀ ਵੀ ਇਸ ਹਲਕੇ ਦੇ ਸਾਰੇ ਵਿਧਾਨ ਸਭਾਵਾਂ ਹਲਕਿਆਂ ਦੀ ‘ਆਪ’ ਟੀਮ ਨਾਲ ਪੂਰੀ ਸੁਰ ਮਿਲਦੀ ਹੈ। ਉਧਰ ਇਸ ਹਲਕੇ ਤੋਂ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦਾ ਨਾਂ ਵੀ ਸੰਭਾਵੀ ਉਮੀਦਵਾਰਾਂ ‘ਚ ਦਰਜ ਹੋ ਰਿਹਾ ਹੈ। ਨਵਾਂਸ਼ਹਿਰ ਹਲਕੇ ਦੇ ਇੱਕ ਸਾਬਕਾ ਵਿਧਾਇਕ ਦੇ ਚੋਣ ਲੜਨ ਦੀ ਵੀ ਚਰਚਾ ਹੈ।
ਆਨੰਦਪੁਰ ਸਾਹਿਬ ‘ਚ ਸੰਭਾਵੀ ਉਮੀਦਵਾਰਾਂ ਦੀ ਗਿਣਤੀ ਬਾਕੀ ਹਲਕਿਆਂ ਨਾਲੋਂ ਵੱਧ
