ਭਾਜਪਾ ਉਮੀਦਵਾਰ ਵੱਲੋਂ ਨਾਮਜ਼ਦਗੀ ਕਾਗਜ਼ਾਂ ਨਾਲ ਦਾਖਲ ਹਲਫ਼ਨਾਮੇ ‘ਚ ਖੁਲਾਸਾ
ਕੋਲਕਾਤਾ, 23 ਮਾਰਚ (ਪੰਜਾਬ ਮੇਲ)- ਕੇਂਦਰੀ ਮੰਤਰੀ ਨਿਤੀਸ਼ ਪ੍ਰਮਾਣਿਕ ਜੋ ਕਿ ਆਮ ਚੋਣਾਂ ਲਈ ਕੂਚ ਬਿਹਾਰ ਸੀਟ ਤੋਂ ਭਾਜਪਾ ਉਮੀਦਵਾਰ ਹਨ, ਖ਼ਿਲਾਫ਼ 14 ਅਪਰਾਧਕ ਕੇਸ ਬਕਾਇਆ ਹਨ। ਇਹ ਖੁਲਾਸਾ ਉਨ੍ਹਾਂ ਵੱਲੋਂ ਨਾਮਜ਼ਦਗੀ ਕਾਗਜ਼ਾਂ ਨਾਲ ਦਾਖਲ ਕਰਵਾਏ ਹਲਫ਼ਨਾਮੇ ‘ਚ ਹੋਇਆ ਹੈ। ਹਲਫ਼ਨਾਮੇ ਮੁਤਾਬਕ ਕੇਂਦਰੀ ਗ੍ਰਹਿ ਰਾਜ ਮੰਤਰੀ ਖ਼ਿਲਾਫ਼ ਬਕਾਇਆ 14 ਕੇਸਾਂ ਵਿਚੋਂ 9 ਕੇਸ 2018 ਤੋਂ 2020 ਦਰਮਿਆਨ ਦਰਜ ਹੋਏ। ਜਦਕਿ ਬਾਕੀ ਕੇਸ 2009 ਤੋਂ 2014 ਦਰਮਿਆਨ ਦਰਜ ਹੋਏ ਸਨ। ਮੰਤਰੀ ਖ਼ਿਲਾਫ਼ ਹੱਤਿਆ ਦੀ ਕੋਸ਼ਿਸ਼ ਅਤੇ ਦੰਗਿਆਂ ਤੋਂ ਇਲਾਵਾ ਗ਼ੈਰਕਾਨੂੰਨੀ ਇਕੱਠ ਕਰਨ ਆਦਿ ਦੇ ਕੇਸ ਦਰਜ ਹਨ। ਮੰਤਰੀ ਨੇ ਹਫ਼ਲਨਾਮੇ ‘ਚ 2023 ‘ਚ ਆਪਣੀ ਸਾਲਾਨਾ ਆਮਦਨ 12.34 ਲੱਖ ਰੁਪਏ ਦੱਸੀ ਹੈ, ਜੋ ਕਿ 2022-23 ਵਿਚ 10.70 ਲੱਖ ਰੁਪਏ ਸੀ।