#PUNJAB

ਆਦਮਪੁਰ ਹਵਾਈ ਅੱਡੇ ਤੋਂ 31 ਤੋਂ ਸ਼ੁਰੂ ਹੋਣਗੀਆਂ ਉਡਾਣਾਂ

ਫਗਵਾੜਾ, 16 ਮਾਰਚ (ਪੰਜਾਬ ਮੇਲ)- ਤਖ਼ਤ ਸ੍ਰੀ ਹਜ਼ੂਰ ਸਾਹਿਬ ਨੂੰ ਜਾਣ ਲਈ ਲੰਮੇ ਸਮੇਂ ਤੋਂ ਬੰਦ ਪਈਆਂ ਹਵਾਈ ਉਡਾਣਾਂ ਦਾ ਕੰਮ ਹੁਣ 31 ਮਾਰਚ ਤੋਂ ਸ਼ੁਰੂ ਹੋ ਜਾਵੇਗਾ। ਹੁਣ ਪੰਜਾਬ ਵਾਸੀਆਂ ਨੂੰ ਨਾਂਦੇੜ ਸਾਹਿਬ ਜਾਣਾ ਹੋਰ ਸੌਖਾ ਹੋ ਜਾਵੇਗਾ। ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਸਟਾਰ ਏਅਰ ਲਾਈਨ ਵੱਲੋਂ ਇਸ ਉਡਾਣ ਦਾ ਰੂਟ ਸਵੇਰੇ 7.15 ਬੰਗਲੁਰੂ ਤੋਂ ਚੱਲ ਕੇ 8.35 ਨਾਂਦੇੜ, 9 ਵਜੇ ਨਾਂਦੇੜ ਤੋਂ ਚੱਲ ਕੇ 11 ਵਜੇ ਦਿੱਲੀ, 11.25 ਦਿੱਲੀ ਤੋਂ ਚੱਲ ਕੇ 12.25 ‘ਤੇ ਆਦਮਪੁਰ (ਜਲੰਧਰ) ਹੋਵੇਗਾ। ਇਸੇ ਤਰ੍ਹਾਂ ਬਾਅਦ ਦੁਪਹਿਰ 12.50 ਵਜੇ ਆਦਮਪੁਰ ਤੋਂ ਚੱਲ ਕੇ 1.50 ਦਿੱਲੀ, 2.15 ਦਿੱਲੀ ਤੋਂ ਚੱਲ ਕੇ 4.15 ਨਾਂਦੇੜ, 4.45 ਨਾਂਦੇੜ ਤੋਂ ਚੱਲ ਕੇ 6.05 ਬੰਗਲੂਰੂ ਹੋਵੇਗਾ।