-ਮਾਮਲਾ ਬਕਾਏ ਦਾ ਭੁਗਤਾਨ ਨਾ ਕਰਨ ਦਾ
ਨਿਊਯਾਰਕ, 7 ਮਾਰਚ (ਪੰਜਾਬ ਮੇਲ)-ਟਵਿੱਟਰ ਦੇ ਸਾਬਕਾ ਸੀ.ਈ.ਓ. ਪਰਾਗ ਅਗਰਵਾਲ ਅਤੇ ਮੁੱਖ ਕਾਨੂੰਨੀ ਅਧਿਕਾਰੀ ਵਿਜੈ ਗੱਡੇ ਸਮੇਤ ਕੰਪਨੀ ਦੀ ਪਿਛਲੀ ਲੀਡਰਸ਼ਿਪ ਟੀਮ ਨੇ ਐਲਨ ਮਸਕ ਖ਼ਿਲਾਫ਼ ਮੁਕੱਦਮਾ ਦਾਇਰ ਕੀਤਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਅਰਬਪਤੀ ਕਾਰੋਬਾਰੀ ਨੇ ਉਸ ਨੂੰ ਬਿਨਾਂ ਕਿਸੇ ਕਾਰਨ ਨੌਕਰੀ ਤੋਂ ਕੱਢ ਦਿੱਤਾ ਹੈ ਅਤੇ ਉਹ 12.8 ਕਰੋੜ ਅਮਰੀਕੀ ਡਾਲਰ ਦੇ ਬਕਾਏ ਦਾ ਭੁਗਤਾਨ ਨਹੀਂ ਕਰ ਰਿਹਾ ਹੈ। ਅਗਰਵਾਲ, ਗੱਡੇ, ਟਵਿੱਟਰ ਦੇ ਸਾਬਕਾ ਮੁੱਖ ਵਿੱਤੀ ਅਧਿਕਾਰੀ ਨੇਡ ਸੇਗਲ ਅਤੇ ਜਨਰਲ ਕੌਂਸਲ ਸੀਨ ਐਡਗੇਟ ਨੇ ਕੈਲੀਫੋਰਨੀਆ ਦੇ ਉੱਤਰੀ ਜ਼ਿਲ੍ਹੇ ਦੀ ਅਮਰੀਕੀ ਜ਼ਿਲ੍ਹਾ ਅਦਾਲਤ ਵਿਚ ਟੈਸਲਾ ਅਤੇ ਸਪੇਸਐੱਕਸ ਦੇ ਪ੍ਰਮੁੱਖ ਅਤੇ ਐੱਕਸ ਕਾਰਪ ਖ਼ਿਲਾਫ਼ ਮੁਕੱਦਮਾ ਦਾਇਰ ਕੀਤਾ ਹੈ।