#PUNJAB

ਏ.ਜੀ.ਟੀ.ਐੱਫ. ਪੰਜਾਬ ਵੱਲੋਂ ਦਵਿੰਦਰ ਬੰਬੀਹਾ ਗੈਂਗ ਦੇ ਸਾਥੀ ਅੰਮ੍ਰਿਤਪਾਲ ਸਿੰਘ ਉਰਫ ਨੰਨੂ ਗ੍ਰਿਫਤਾਰ

-ਮੋਹਾਲੀ ਵਿਖੇ ਹਾਲ ਹੀ ‘ਚ ਹੋਈ ਗੋਲੀਬਾਰੀ ਦੀ ਘਟਨਾ ‘ਚ ਸੀ ਸ਼ਾਮਲ
ਮੋਹਾਲੀ, 2 ਮਾਰਚ (ਪੰਜਾਬ ਮੇਲ)- ਇੱਕ ਵੱਡੀ ਸਫਲਤਾ ਪ੍ਰਾਪਤ ਕਰਦੇ ਹੋਏ, ਏ.ਜੀ.ਟੀ.ਐੱਫ. ਪੰਜਾਬ ਵੱਲੋਂ ਕਟਾਣੀ ਪ੍ਰੀਮੀਅਮ ਢਾਬਾ, ਸੈਕਟਰ 79, ਮੋਹਾਲੀ ਵਿਖੇ ਹਾਲ ਹੀ ਵਿਚ ਹੋਈ ਗੋਲੀਬਾਰੀ ਦੀ ਘਟਨਾ ਵਿਚ ਸ਼ਾਮਲ ਦਵਿੰਦਰ ਬੰਬੀਹਾ ਗੈਂਗ ਦੇ ਸਾਥੀ ਅੰਮ੍ਰਿਤਪਾਲ ਸਿੰਘ ਉਰਫ ਨੰਨੂ ਨੂੰ ਗ੍ਰਿਫਤਾਰ ਕੀਤਾ ਗਿਆ।
ਕਾਬੂ ਕੀਤੇ ਗਏ ਮੁਲਜ਼ਮਾਂ ਤੋਂ ਮੁੱਢਲੀ ਪੁੱਛਗਿੱਛ ਦੌਰਾਨ ਇਸ ਘਟਨਾ ਵਿਚ ਸ਼ਾਮਲ ਦੋ ਹੋਰ ਫਰਾਰ ਮੁਲਜ਼ਮਾਂ ਰਾਣਾ ਅਤੇ ਅਰਸ਼ਜੋਤ ਦੀ ਪਛਾਣ ਹੋਈ ਹੈ।
ਇਸ ਘਟਨਾ ਵਿਚ ਸ਼ਾਮਲ ਚੌਥੇ ਮੁਲਜ਼ਮ ਫਿਰੋਜ਼ ਨੂੰ ਹਰਿਆਣਾ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਇਨ੍ਹਾਂ ਹੈਂਡਲਰਾਂ ਨੇ ਦਵਿੰਦਰ ਬੰਬੀਹਾ ਗੈਂਗ ਦੇ ਵਿਦੇਸ਼ ਸਥਿਤ ਫਰਾਰ ਗੈਂਗਸਟਰ ਗੌਰਵ ਉਰਫ ਲੱਕੀ ਪਟਿਆਲ ਦੇ ਨਿਰਦੇਸ਼ਾਂ ‘ਤੇ ਪੀੜਤ ਤੋਂ ਫਿਰੌਤੀ ਦੀ ਰਕਮ ਵਸੂਲਣ ਲਈ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਫ਼ਰਾਰ ਦੋ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।