-ਸੰਗਰੂਰ ਸਮੇਤ 8 ਜ਼ਿਲ੍ਹਿਆਂ ਨਾਲ ਸਬੰਧਤ ਪੰਜਾਬੀ ਐੱਨ.ਆਰ.ਆਈਜ਼ ਹੋਣਗੇ ਸ਼ਾਮਲ
ਸੰਗਰੂਰ, 28 ਫਰਵਰੀ (ਦਲਜੀਤ ਕੌਰ/ਪੰਜਾਬ ਮੇਲ)- ਪੰਜਾਬ ਸਰਕਾਰ ਵੱਲੋਂ ਰਾਜ ਭਰ ਵਿਚ ਪੰਜਾਬੀ ਐੱਨ.ਆਰ.ਆਈਜ਼ ਨਾਲ ਮਿਲਣੀ ਸਮਾਗਮਾਂ ਦੇ ਉਲੀਕੇ ਗਏ ਸਮਾਗਮਾਂ ਤਹਿਤ ਸੰਗਰੂਰ ਸਮੇਤ ਪੰਜਾਬ ਦੇ 8 ਜ਼ਿਲ੍ਹਿਆਂ ਦੇ ਪ੍ਰਵਾਸੀ ਭਾਰਤੀਆਂ ਨਾਲ ਮਿਲਣੀ ਸਮਾਗਮ 29 ਫਰਵਰੀ ਨੂੰ ਸਵੇਰੇ 11 ਵਜੇ ਸਪੈਂਗਲ ਸਟੋਨ ਧੂਰੀ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ। ਸੂਬੇ ਵਿਚ ਪੰਜਾਬੀ ਐੱਨ.ਆਰ.ਆਈਜ਼ ਮਿਲਣੀ ਸਮਾਗਮਾਂ ਦਾ ਆਗਾਜ਼ ਮੁੱਖ ਮੰਤਰੀ ਪੰਜਾਬ ਵੱਲੋਂ ਬੀਤੀ 3 ਫਰਵਰੀ ਨੂੰ ਚਮਰੋੜ (ਮਿੰਨੀ ਗੋਆ) ਪਠਾਨਕੋਟ ਤੋਂ ਕੀਤਾ ਗਿਆ ਸੀ, ਜਿਸ ਤੋਂ ਬਾਅਦ ਸ਼ਹੀਦ ਭਗਤ ਸਿੰਘ ਨਗਰ ਵਿਖੇ ਵੀ ਅਜਿਹਾ ਹੀ ਮਿਲਣੀ ਸਮਾਰੋਹ ਸਫ਼ਲਤਾ ਨਾਲ ਕਰਵਾਇਆ ਜਾ ਚੁੱਕਾ ਹੈ। 29 ਫਰਵਰੀ ਨੂੰ ਕਰਵਾਏ ਜਾ ਰਹੇ ਐੱਨ.ਆਰ.ਆਈ. ਮਿਲਣੀ ਸਮਾਗਮ ਦਾ ਉਦਘਾਟਨ ਐੱਨ.ਆਰ.ਆਈ. ਮਾਮਲੇ ਵਿਭਾਗ ਪੰਜਾਬ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਕਰਨਗੇ।
29 ਫਰਵਰੀ ਨੂੰ ਧੂਰੀ ਵਿਖੇ ਹੋਵੇਗਾ ਪੰਜਾਬੀ ਐੱਨ.ਆਰ.ਆਈਜ਼ ਮਿਲਣੀ ਸਮਾਗਮ
