ਕਿਹਾ: ਪਾਰਟੀ ਨੂੰ ਹਾਰ ਦਾ ਡਰ
ਵਾਸ਼ਿੰਗਟਨ, 13 ਫਰਵਰੀ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਇਕ ਵਾਰ ਫਿਰ ਰਾਸ਼ਟਰਪਤੀ ਦੇ ਅਹੁਦੇ ਦੀ ਦੌੜ ਵਿਚ ਹਨ। ਪਰ ਉਨ੍ਹਾਂ ਦੀ ਉਮਰ ਦਾ ਮੁੱਦਾ ਹੁਣ ਚੁਣੌਤੀ ਬਣ ਗਿਆ ਹੈ। ਅਮਰੀਕਾ ਦੀ ਸਾਬਕਾ ਵਿਦੇਸ਼ ਮੰਤਰੀ ਅਤੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਦੀ ਪਤਨੀ ਹਿਲੇਰੀ ਕਲਿੰਟਨ ਨੇ ਵੀ ਇੱਕ ਇੰਟਰਵਿਊ ਵਿਚ ਕਿਹਾ ਕਿ ਰਾਸ਼ਟਰਪਤੀ ਬਾਇਡਨ ਦੀ ਉਮਰ ਦਾ ਮੁੱਦਾ ਡੈਮੋਕ੍ਰੇਟਿਕ ਪਾਰਟੀ ਲਈ ਚਿੰਤਾ ਦਾ ਵਿਸ਼ਾ ਹੈ। ਹਿਲੇਰੀ ਨੇ ਕਿਹਾ ਕਿ ਵ੍ਹਾਈਟ ਹਾਊਸ ਅਤੇ (ਬਾਇਡਨ) ਵੀ ਇਸ ਮਾਮਲੇ ਤੋਂ ਜਾਣੂ ਹੈ। ਬਾਇਡਨ 81 ਸਾਲ ਦੇ ਹਨ। ਜਦਕਿ ਉਸ ਦੇ ਵਿਰੋਧੀ ਟਰੰਪ ਇਸ ਸਮੇਂ 77 ਸਾਲ ਦੇ ਹਨ, ਅਗਲੀਆਂ ਚੋਣਾਂ ਦੌਰਾਨ 78 ਸਾਲ ਦੇ ਹੋਣਗੇ। ਅਤੇ ਬਾਇਡਨ ਤੋਂ ਸਿਰਫ ਤਿੰਨ ਸਾਲ ਛੋਟੇ ਹਨ। ਦੂਜੇ ਪਾਸੇ ਬਾਇਡਨ ਦੀ ਯਾਦਦਾਸ਼ਤ ਨੂੰ ਲੈ ਕੇ ਵਿਵਾਦ ਵੀ ਕਾਫ਼ੀ ਚਰਚਾ ਵਿਚ ਹੈ, ਗੁਪਤ ਦਸਤਾਵੇਜ਼ ਨਾਲ ਜੁੜੇ ਮਾਮਲੇ ਵਿਚ ਵਿਸ਼ੇਸ਼ ਵਕੀਲ ਰਾਬਰਟ ਹਾਰਰ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਬਾਇਡਨ ਭੁੱਲਣਹਾਰ ਹੈ। ਉਨ੍ਹਾਂ ਦੀ ਚਿੰਤਾ 73‚ ਹੈ। ਡੈਮੋਕਰੇਟ ਸਮਰਥਕ ਵੀ ਸੋਚਦੇ ਹਨ ਅਤੇ ਜੋਅ ਬਾਇਡਨ ਬਹੁਤ ਬੁੱਢੇ ਹਨ। ਹਿਲੇਰੀ ਨੇ ਕਿਹਾ ਕਿ ਡੈਮੋਕ੍ਰੇਟਿਕ ਪਾਰਟੀ ਬਾਇਡਨ ਦੀ ਵਧਦੀ ਉਮਰ ਨੂੰ ਲੈ ਕੇ ਚਿੰਤਤ ਹੈ। ਅਮਰੀਕੀਆਂ ਦਾ ਮੰਨਣਾ ਹੈ ਕਿ ਬਾਇਡਨ ਦੀ ਉਮਰ ਰਾਸ਼ਟਰਪਤੀ ਲਈ ਇੱਕ ਚਿੰਤਾ ਦਾ ਵਿਸ਼ਾ ਹੈ। ਇਕ ਤਾਜ਼ਾ ਪੋਲ ਵਿਚ ਪਾਇਆ ਗਿਆ ਹੈ ਕਿ 86‚ ਅਮਰੀਕੀ ਵੋਟਰਾਂ ਦਾ ਮੰਨਣਾ ਹੈ ਕਿ ਬਾਇਡਨ ਰਾਸ਼ਟਰਪਤੀ ਵਜੋਂ ਦੂਜੀ ਵਾਰ ਚੋਣ ਲੜਨ ਲਈ ਬਹੁਤ ਬੁੱਢੇ ਹਨ ਅਤੇ ਵਧੇਰੇ ਚਿੰਤਾ ਵਾਲੀ ਗੱਲ ਇਹ ਹੈ ਕਿ 73‚ ਡੈਮੋਕਰੇਟ ਵੋਟਰ ਵੀ ਬਾਇਡਨ ਨੂੰ ਬਹੁਤ ਬੁੱਢਾ ਮੰਨਦੇ ਹਨ। ਹਿਲੇਰੀ ਨੇ ਕਿਹਾ ਕਿ ਉਨ੍ਹਾਂ ਦੀ ਪ੍ਰਾਪਤੀ ਅਰਥਵਿਵਸਥਾ ‘ਤੇ ਰਾਸ਼ਟਰਪਤੀ ਬਾਇਡਨ ਦੀ ਅਗਵਾਈ ਵਿਚ ਰੁਜ਼ਗਾਰ ਰਾਸ਼ਟਰਪਤੀ ਬਾਇਡਨ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ। ਉਸਨੇ ਅਮਰੀਕੀ ਆਰਥਿਕਤਾ ਨੂੰ ਬਚਾਇਆ ਹੈ। ਜਦੋਂ ਦੁਨੀਆਂ ਦੋ ਵੱਡੀਆਂ ਜੰਗਾਂ ਦਾ ਸਾਹਮਣਾ ਕਰ ਰਹੀ ਸੀ। ਰੂਸ-ਯੂਕਰੇਨ ਅਤੇ ਇਜ਼ਰਾਈਲ-ਹਮਾਸ ਯੁੱਧਾਂ ਦੇ ਬਾਵਜੂਦ, ਬਾਇਡਨ ਦੇ ਪ੍ਰਸ਼ਾਸਨ ਨੇ ਅਮਰੀਕੀ ਆਰਥਿਕਤਾ ਵਿਚ ਉਜਰਤਾਂ ਵਿਚ ਵਾਧਾ ਅਤੇ ਬੇਰੁਜ਼ਗਾਰੀ ਵਿਚ ਗਿਰਾਵਟ ਦੇਖੀ ਹੈ। ਬਾਇਡਨ ਨੇ ਪਿਛਲੇ ਮਹੀਨੇ 3.53 ਲੱਖ ਨਵੀਆਂ ਨੌਕਰੀਆਂ ਵੀ ਪੈਦਾ ਕੀਤੀਆਂ ਹਨ।