ਰਾਂਚੀ, 27 ਜਨਵਰੀ (ਪੰਜਾਬ ਮੇਲ)- ਐਨਫੋਰਸਮੈਂਟ ਡਾਇਰੈਕਟੋਰੇਟ ਨੇ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੂੰ ਨਵਾਂ ਸੰਮਨ ਜਾਰੀ ਕਰਕੇ ਅਗਲੇ ਹਫ਼ਤੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਵਿਚ ਦੁਬਾਰਾ ਸ਼ਾਮਲ ਹੋਣ ਲਈ ਕਿਹਾ ਹੈ। ਸੋਰੇਨ ਨੂੰ 29 ਜਨਵਰੀ ਜਾਂ 31 ਜਨਵਰੀ ਨੂੰ ਪੁੱਛ ਪੜਤਾਲ ਲਈ ਪੇਸ਼ ਹੋਣ ਬਾਰੇ ਪੁਸ਼ਟੀ ਕਰਨ ਲਈ ਕਿਹਾ ਗਿਆ ਹੈ। ਕੇਂਦਰੀ ਏਜੰਸੀ ਨੇ ਇਸ ਤੋਂ ਪਹਿਲਾਂ ਝਾਰਖੰਡ ਦੇ ਮੁੱਖ ਮੰਤਰੀ ਨੂੰ 27 ਤੋਂ 31 ਜਨਵਰੀ ਦਰਮਿਆਨ ਕਿਸੇ ਵੀ ਤਰੀਕ ਨੂੰ ਜਾਂਚ ਵਿਚ ਸ਼ਾਮਲ ਹੋਣ ਲਈ ਕਿਹਾ ਸੀ ਪਰ ਕੋਈ ਅਧਿਕਾਰਤ ਜਵਾਬ ਨਾ ਮਿਲਣ ਕਾਰਨ ਇਸ ਨੇ 48 ਸਾਲਾ ਸਿਆਸਤਦਾਨ ਨੂੰ ਨਵਾਂ ਪੱਤਰ-ਕਮ-ਸੰਮਨ ਜਾਰੀ ਕੀਤਾ ਹੈ। ਸੱਤਾਧਾਰੀ ਝਾਰਖੰਡ ਮੁਕਤੀ ਮੋਰਚਾ (ਜੇ.ਐੱਮ.ਐੱਮ.) ਦਾ ਕਾਰਜਕਾਰੀ ਪ੍ਰਧਾਨ ਵੀ ਹੈ। ਈ.ਡੀ. ਨੇ 20 ਜਨਵਰੀ ਨੂੰ ਮਾਮਲੇ ‘ਚ ਪਹਿਲੀ ਵਾਰ ਸੋਰੇਨ ਦਾ ਬਿਆਨ ਦਰਜ ਕੀਤਾ ਸੀ।