#INDIA

ਫਿਰ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਬਣੇ ਮੁਕੇਸ਼ ਅੰਬਾਨੀ

ਨਵੀਂ ਦਿੱਲੀ, 7 ਜਨਵਰੀ (ਪੰਜਾਬ ਮੇਲ)-  ਮੁਕੇਸ਼ ਅੰਬਾਨੀ ਇੱਕ ਵਾਰ ਫਿਰ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਬਲੂਮਬਰਗ ਬਿਲੀਅਨੇਅਰਜ਼ ਇੰਡੈਕਸ 2023 ਅਨੁਸਾਰ, ਮੁਕੇਸ਼ ਅੰਬਾਨੀ ਨੇ ਗੌਤਮ ਅਡਾਨੀ ਨੂੰ ਹਰਾ ਕੇ ਸਭ ਤੋਂ ਅਮੀਰ ਭਾਰਤੀ ਦਾ ਖਿਤਾਬ ਦੁਬਾਰਾ ਹਾਸਲ ਕਰ ਲਿਆ ਹੈ। ਰਿਪੋਰਟ ਮੁਤਾਬਕ ਅੰਬਾਨੀ ਦੀ ਸੰਪਤੀ ‘ਚ 536 ਮਿਲੀਅਨ ਡਾਲਰ ਯਾਨੀ ਕਰੀਬ 4500 ਕਰੋੜ ਰੁਪਏ ਦਾ ਵਾਧਾ ਹੋਇਆ ਹੈ ਅਤੇ ਇਸ ਦੇ ਨਾਲ ਹੀ ਇਹ ਵਧ ਕੇ 97.5 ਬਿਲੀਅਨ ਡਾਲਰ ਹੋ ਗਈ ਹੈ। ਦੌਲਤ ਦੇ ਇਸ ਅੰਕੜੇ ਨਾਲ ਉਹ ਹੁਣ ਦੁਨੀਆ ਦੇ ਚੋਟੀ ਦੇ ਅਮੀਰਾਂ ਦੀ ਸੂਚੀ ‘ਚ ਇਕ ਸਥਾਨ ‘ਤੇ ਚੜ੍ਹ ਕੇ 12ਵਾਂ ਨੰਬਰ ‘ਤੇ ਪਹੁੰਚ ਗਏ ਹਨ। ਇਸ ਦੇ ਨਾਲ ਹੀ ਉਨ੍ਹਾਂ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਦਾ ਤਾਜ ਵੀ ਹਾਸਲ ਕਰ  ਲਿਆ ਹੈ। ਦੌਲਤ ਦੇ ਇਸ ਅੰਕੜੇ ਨਾਲ ਅੰਬਾਨੀ ਦੁਨੀਆ ਦੇ ਚੋਟੀ ਦੇ ਅਮੀਰਾਂ ਦੀ ਸੂਚੀ ‘ਚ ਇਕ ਸਥਾਨ ਉੱਪਰ ਆ ਗਏ ਹਨ ਅਤੇ ਹੁਣ 12ਵੇਂ ਨੰਬਰ ‘ਤੇ ਪਹੁੰਚ ਗਏ ਹਨ। ਇਸ ਦੇ ਨਾਲ ਹੀ ਉਹ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ।