ਸੁਲਤਾਨਪੁਰ (ਉੱਤਰ ਪ੍ਰਦੇਸ਼), 6 ਜਨਵਰੀ (ਪੰਜਾਬ ਮੇਲ)- ਇੱਥੋਂ ਦੀ ਐੱਮ.ਪੀ.-ਐੱਮ.ਐੱਲ.ਏ. ਅਦਾਲਤ ਨੇ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਬਾਰੇ ਕੀਤੀ ਗਈ ਕਥਿਤ ਇਤਰਾਜ਼ਯੋਗ ਟਿੱਪਣੀ ਦੇ ਮਾਮਲੇ ‘ਚ ਕਾਂਗਰਸ ਆਗੂ ਰਾਹੁਲ ਗਾਂਧੀ ਖ਼ਿਲਾਫ਼ ਦਰਜ ਕੇਸ ਦੀ ਸੁਣਵਾਈ 18 ਜਨਵਰੀ ਤੱਕ ਟਾਲ ਦਿੱਤੀ ਹੈ। ਅਦਾਲਤ ‘ਚ ਵਕੀਲਾਂ ਦੀ ਵਰਕਸ਼ਾਪ ਲੱਗੀ ਹੋਣ ਕਾਰਨ ਵਕੀਲ ਅੱਜ ਕੰਮ ‘ਤੇ ਨਾ ਆ ਸਕੇ, ਜਿਸ ਕਾਰਨ ਅਦਾਲਤ ਨੇ ਇਹ ਫ਼ੈਸਲਾ ਕੀਤਾ ਹੈ। ਇਹ ਕੇਸ 4 ਅਗਸਤ 2018 ਨੂੰ ਭਾਜਪਾ ਆਗੂ ਵਿਜੈ ਮਿਸ਼ਰਾ ਦੀ ਸ਼ਿਕਾਇਤ ‘ਤੇ ਦਰਜ ਕੀਤਾ ਗਿਆ ਸੀ।