#AMERICA

ਨਿਊਜਰਸੀ ਸੂਬੇ ਦੇ ਸ਼ਹਿਰ ਨੇਵਾਰਕ ਦੀ ਮਸਜਿਦ ਦੇ ਬਾਹਰ ਮੋਲਵੀ ਦੀ ਗੋਲੀਆਂ ਮਾਰ ਕੇ ਹੱਤਿਆ 

ਨਿਊਜਰਸੀ, 5 ਜਨਵਰੀ (ਰਾਜ ਗੋਗਨਾ/ਪੰਜਾਬ ਮੇਲ)- ਨਿਊਜਰਸੀ ਸੂਬੇ ਦੇ ਸ਼ਹਿਰ ਨੇਵਾਰਕ ਦੀ ਇੱਕ ਮਸਜਿਦ ਦੇ ਮੌਲਵੀ ਦੀ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦੇਣ ਦੀ ਸੂਚਨਾ ਮਿਲੀ ਹੈ। ਮੌਲਵੀ ਦੀ ਨਮਾਜ਼ ਤੋਂ ਬਾਅਦ ਗੋਲੀਆਂ  ਮਾਰ ਕੇ ਹੱਤਿਆ ਕਰ ਦਿੱਤੀ। ਗੋਲੀਆਂ ਦੀ ਤਾਬ ਨਾ ਝੱਲਣ ਕਾਰਨ ਸਥਾਨਕ ਹਸਪਤਾਲ ਵਿੱਚ ਉਸ ਦੀ ਮੌਤ ਹੋ ਗਈ। ਨਿਊਜਰਸੀ ਸੂਬੇ ਵਿੱਚ ਮੌਲਵੀਆਂ ਦੀ ਇਕ ਕੌਂਸਲ ਦੇ ਕਨਵੀਨਰ ਇਮਾਮ ਵਹੀ-ਉਦ-ਦੀਨ ਸ਼ਰੀਫ ਨੇ ਕਿਹਾ ਕਿ ਇਮਾਮ ਹਸਨ ਸ਼ਰੀਫ ਨੂੰ ਦੱਖਣੀ ਔਰੇਂਜ ਐਵੇਨਿਊ ‘ਤੇ ਮਸਜਿਦ ਮੁਹੰਮਦ-ਨੇਵਾਰਕ (ਨਿਊਜਰਸੀ) ਨਾਂ ਦੀ ਪਾਰਕਿੰਗ ਵਿੱਚ ਦੋ ਗੋਲੀਆਂ ਮਾਰ ਕੇ ਉਸ ਦੀ ਹੱਤਿਆ ਕੀਤੀ ਗਈ। ਦੱਸਿਆ ਗਿਆ ਹੈ ਕਿ ਇਮਾਮ ‘ਤੇ ਕਈ ਮਹੀਨੇ ਪਹਿਲਾਂ ਸਵੇਰ ਦੀ ਨਮਾਜ਼ ਤੋਂ ਬਾਅਦ ਮਸਜਿਦ ਦੇ ਬਾਹਰ ਬੰਦੂਕ ਦੀ ਨੋਕ ‘ਤੇ ਇਕ ਹਮਲਾ ਵੀ ਕੀਤਾ ਗਿਆ ਸੀ। ਉਸ ਘਟਨਾ ਵਿੱਚ, ਇਮਾਮ ਨੇ ਸ਼ੱਕੀ ਤੋਂ ਗੰਨ ਖੋਹ ਲਈ, ਸੀ। ਜੋ ਭੱਜ ਗਿਆ ਅਤੇ ਫਿਰ ਫੜਿਆ ਨਹੀਂ ਸੀ  ਗਿਆ।ਨੇਵਾਰਕ ਪਬਲਿਕ ਸੇਫਟੀ ਡਾਇਰੈਕਟਰ ਫ੍ਰਿਟਜ਼ ਫਰੇਗੇ ਦੇ ਅਨੁਸਾਰ ਜਦੋਂ ਮਸਜਿਦ ਦੇ ਬਾਹਰ ਇੱਕ ਵਿਅਕਤੀ ਨੂੰ ਗੋਲੀ ਮਾਰਨ ਦੀ ਉਹਨਾਂ ਨੂੰ ਸੂਚਨਾ ਦੇਣ ਵਾਲੀ ਕਾਲ ਤੋਂ ਬਾਅਦ ਪੁਲਿਸ ਸਥਾਨ ‘ਤੇ ਪਹੁੰਚੀ। ਅਧਿਕਾਰੀਆਂ ਨੇ ਦੱਸਿਆ ਕਿ ਇਮਾਮ ਨੂੰ ਨੇਵਾਰਕ ਦੇ ਯੂਨੀਵਰਸਿਟੀ ਹਸਪਤਾਲ ਲਿਜਾਇਆ ਗਿਆ ਅਤੇ ਦੁਪਹਿਰ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਦੁਪਿਹਰ ਦੇ 2:21 ਵਜੇ ਉਸ ਦੀ ਮੌਤ ਹੋ ਗਈ। ਮਾਰੇ ਗਏ ਇਮਾਮ ਹਸਨ ਸ਼ਰੀਫ ਨੇ ਨੇਵਾਰਕ ਮਸਜਿਦ ਵਿੱਚ ਚਾਰ ਸਾਲਾਂ ਤੱਕ ਸੇਵਾ ਕੀਤੀ। ਪੁਲਿਸ ਨੇ ਕਾਤਲ ਦੀ ਗੁਪਤ ਸੂਚਨਾ ਦੇਣ ਲਈ 25,000 ਹਜ਼ਾਰ ਡਾਲਰ ਦਾ ਇਨਾਮ ਵੀ ਰੱਖਿਆ ਹੈ।