ਸੈਕਰਾਮੈਂਟੋ, 21 ਦਸੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਮਿਨੇਸੋਟਾ ਦੇ ਪੁਰਾਣੇ ਅਸਲ ਝੰਡੇ ਦੇ ਡਿਜ਼ਾਈਨ ‘ਤੇ ਚਿਤਰਣ ਨੂੰ ਲੈ ਕੇ ਆਲੋਚਨਾ ਤੋਂ ਬਾਅਦ ਰਾਜ ਨੇ ਆਪਣਾ ਨਵਾਂ ਝੰਡਾ ਤਿਆਰ ਕੀਤਾ ਹੈ, ਜਿਸ ਨੂੰ ਰਾਜ ਦੀਆਂ ਇਮਾਰਤਾਂ ਉਪਰ ਲਹਿਰਾਇਆ ਜਾਵੇਗਾ। ਸਟੇਟ ਰੀਡੀਜ਼ਾਈਨ ਕਮਿਸ਼ਨ ਨੇ ਕਿਹਾ ਹੈ ਕਿ ਨਵੇਂ ਝੰਡੇ ਵਿਚ ਮਿਨੇਸੋਟਾ ਦੇ ਗੂੜੇ ਨੀਲੇ ਅਕਾਰ ਉਪਰ ਚਿੱਟਾ ਉੱਤਰੀ ਤਾਰਾ ਹੈ ਤੇ ਝੰਡੇ ਦਾ ਹਲਕਾ ਨੀਲਾ ਰੰਗ ਰਾਜ ਦੇ ਪਾਣੀਆਂ ਦਾ ਪ੍ਰਤੀਕ ਹੈ। ਮਿਨੇਸੋਟਾ ਦੇ ਚਿੱਤਰਕਾਰ ਐਂਡਰੀਊ ਪਰੇਕਰ ਜਿਸ ਨੇ ਨਵੇਂ ਝੰਡੇ ਦਾ ਡਿਜ਼ਾਈਨ ਤਿਆਰ ਕੀਤਾ ਹੈ, ਨੇ ਕਿਹਾ ਹੈ ਕਿ ਮੇਰੇ ਡਿਜ਼ਾਈਨ ਦੀ ਚੋਣ ਮੇਰੀ ਇਕ ਪ੍ਰਾਪਤੀ ਹੈ ਤੇ ਮੈਂ ਆਸ ਕਰਦਾ ਹਾਂ ਕਿ ਇਹ ਝੰਡਾ ਸਾਡਾ ਧਰਤੀ ‘ਤੇ ਏਕਤਾ ਅਤੇ ਸਨਮਾਨ ਲੈ ਕੇ ਆਵੇਗਾ। ਮੈਂ ਆਪਣਾ ਰਹਿੰਦਾ ਜੀਵਨ ਇਸੇ ਸਨਮਾਨ ਨਾਲ ਜੀਵਾਂਗਾ।