ਨਿਊਯਾਰਕ, 27 ਨਵੰਬਰ (ਪੰਜਾਬ ਮੇਲ)- ਅਮਰੀਕਾ ‘ਚ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਦੀ ਖਾਲਿਸਤਾਨੀ ਸਮਰਥਕਾਂ ਨੇ ਉਦੋਂ ਖਿੱਚ-ਧੂਹ ਕੀਤੀ, ਜਦੋਂ ਉਹ ਨਿਊਯਾਰਕ ਦੇ ਲੌਂਗ ਆਈਲੈਂਡ ਸਥਿਤ ਹਿਕਸਵਿਲੈ ਗੁਰਦੁਆਰੇ ਦੇ ਦਰਸ਼ਨ ਕਰਨ ਗਏ, ਤਾਂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਤੋਂ ਨਾਰਾਜ਼ ਖਾਲਿਸਤਾਨ ਸਮਰਥਕਾਂ ਦੇ ਸਮੂਹ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਖਿੱਚ ਧੂਹ ਕੀਤੀ। ਸ਼੍ਰੀ ਸੰਧੂ ਗੁਰਪੁਰਬ ਮੌਕੇ ਅਰਦਾਸ ਕਰਨ ਲਈ ਗੁਰਦੁਆਰੇ ਆਏ ਸਨ। ਹਾਲਾਂਕਿ ਉਹ ਘਟਨਾ ਤੋਂ ਤੁਰੰਤ ਬਾਅਦ ਗੁਰਦੁਆਰੇ ‘ਚੋਂ ਚਲੇ ਗਏ। ਸੋਸ਼ਲ ਮੀਡੀਆ ‘ਤੇ ਵਾਇਰਲ ਕਥਿਤ ਵੀਡੀਓ ਅਨੁਸਾਰ ਖਾਲਿਸਤਾਨ ਸਮਰਥਕ ਤਰਨਜੀਤ ਸਿੰਘ ਸੰਧੂ ਨੂੰ ਧੱਕਾ ਮਾਰਦੇ ਦੇਖੇ ਜਾ ਸਕਦੇ ਹਨ। ਇਸ ਦੌਰਾਨ ਇਹ ਖਾਲਿਸਤਾਨ ਸਮਰਥਕ ਭਾਰਤ ਵੱਲੋਂ ਅੱਤਵਾਦੀ ਐਲਾਨੇ ਹਰਦੀਪ ਸਿੰਘ ਨਿੱਝਰ ਅਤੇ ਗੁਰਪਤਵੰਤ ਸਿੰਘ ਪੰਨੂ ਬਾਰੇ ਬਿਆਨ ਦੇ ਰਹੇ ਸਨ।